DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Badminton: ਸਾਤਵਿਕ-ਚਿਰਾਗ ਨੇ China Masters Title ਜਿੱਤਿਆ

ਚੀਨੀ ਜੋਡ਼ੀ ਨੂੰ 11-21, 21-13, 21-17 ਨਾਲ ਹਰਾਇਆ

  • fb
  • twitter
  • whatsapp
  • whatsapp
Advertisement

ਭਾਰਤ ਦੀ ਸਟਾਰ ਬੈਡਮਿੰਟਨ ਡਬਲਜ਼ ਜੋੜੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਅੱਜ ਇੱਥੇ ਹੀ ਜੀ ਤਿੰਗ ਅਤੇ ਰੇਨ ਸ਼ਿਆਂਗ ਯੂ ਦੀ ਚੀਨੀ ਜੋੜੀ ਨੂੰ ਤਿੰਨ ਗੇਮਾਂ ਦੇ ਫਸਵੇਂ ਮੁਕਾਬਲੇ ਵਿੱਚ ਹਰਾ ਕੇ ਚਾਈਨਾ ਮਾਸਟਰਜ਼ ਸੁਪਰ 750 ਦਾ ਖ਼ਿਤਾਬ ਜਿੱਤ ਲਿਆ। ਇੱਥੇ ਆਪਣਾ ਤੀਜਾ ਫਾਈਨਲ ਖੇਡਦਿਆਂ ਸਾਤਵਿਕ ਅਤੇ ਚਿਰਾਗ ਨੇ ਇੱਕ ਘੰਟਾ ਅਤੇ 10 ਮਿੰਟ ਚੱਲੇ ਮੁਕਾਬਲੇ ਵਿੱਚ 11-21, 21-13, 21-17 ਨਾਲ ਜਿੱਤ ਦਰਜ ਕੀਤੀ। ਭਾਰਤੀ ਜੋੜੀ 2023 ਅਤੇ 2025 ਵਿੱਚ ਉਪ ਜੇਤੂ ਰਹੀ ਸੀ।

ਇਸ ਸੈਸ਼ਨ ਵਿੱਚ ਸਾਤਵਿਕ-ਚਿਰਾਗ ਦਾ ਇਹ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਦੋਵਾਂ ਨੇ ਸਿੰਗਾਪੁਰ ਓਪਨ ਸੁਪਰ 750 ਦਾ ਖ਼ਿਤਾਬ ਜਿੱਤਿਆ ਸੀ ਅਤੇ ਥਾਈਲੈਂਡ ਓਪਨ ਸੁਪਰ 500 ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। 19 ਸਤੰਬਰ ਤੋਂ ਜਪਾਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਬਚਾਉਣ ਦੀ ਤਿਆਰੀ ਲਈ ਭਾਰਤੀ ਜੋੜੀ ਦੀ ਇਹ ਜਿੱਤ ਅਹਿਮ ਮੰਨੀ ਜਾ ਰਹੀ ਹੈ। ਚੀਨੀ ਖਿਡਾਰੀਆਂ ’ਤੇ ਭਾਰਤੀ ਜੋੜੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ।

Advertisement

ਸ਼ੁਰੂਆਤ ਵਿੱਚ ਚੀਨੀ ਜੋੜੀ ਨੇ ਹਮਲਾਵਰ ਖੇਡ ਦਿਖਾਉਂਦਿਆਂ ਪਹਿਲੀ ਗੇਮ 21-11 ਨਾਲ ਆਪਣੇ ਨਾਮ ਕਰ ਲਈ। ਭਾਰਤੀ ਖਿਡਾਰੀਆਂ ਨੂੰ ਵਿਰੋਧੀਆਂ ਦੀ ਰਫ਼ਤਾਰ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਆਈ; ਹਾਲਾਂਕਿ ਦੂਜੀ ਗੇਮ ਵਿੱਚ ਭਾਰਤੀ ਜੋੜੀ ਨੇ ਬਿਹਤਰ ਪ੍ਰਦਰਸ਼ਨ ਕੀਤਾ ਤੇ ਇਹ ਗੇਮ 21-13 ਨਾਲ ਜਿੱਤ ਲਈ।

Advertisement

ਫ਼ੈਸਲਾਕੁਨ ਤੀਜੀ ਗੇਮ ਵਿੱਚ ਵੀ ਦੋਵਾਂ ਜੋੜੀਆਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸ਼ੁਰੂਆਤ ਵਿੱਚ ਚੀਨੀ ਜੋੜੀ 7-3 ਨਾਲ ਅੱਗੇ ਸੀ ਪਰ ਭਾਰਤੀ ਖਿਡਾਰੀਆਂ ਨੇ ਲਗਾਤਾਰ ਚਾਰ ਅੰਕ ਲੈ ਕੇ ਸਕੋਰ 7-7 ਨਾਲ ਬਰਾਬਰ ਕਰ ਦਿੱਤਾ। ਮੈਚ ਦੇ ਆਖ਼ਰੀ ਪਲਾਂ ਵਿੱਚ 16-16 ਦੀ ਬਰਾਬਰੀ ਮਗਰੋਂ ਚੀਨੀ ਖਿਡਾਰੀਆਂ ਦੀ ਗ਼ਲਤੀ ਦਾ ਫ਼ਾਇਦਾ ਉਠਾਉਂਦਿਆਂ ਭਾਰਤੀ ਜੋੜੀ ਨੇ 21-17 ਨਾਲ ਖ਼ਿਤਾਬ ਆਪਣੇ ਨਾਮ ਕਰ ਲਿਆ।

Advertisement
×