DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਬੈਡਮਿੰਟਨ: ਪੰਜਾਬ ਦੀ ਤਨਵੀ ਤੈਪਈ ਓਪਨ ਦੇ ਫਾਈਨਲ ਵਿੱਚ ਪੁੱਜੀ

ਉੱਨਤੀ ਹੁੱਡਾ ਵੀਅਤਨਾਮ ਦੀ ਨਗੁਏਨ ਤੋਂ ਹਾਰੀ

  • fb
  • twitter
  • whatsapp
  • whatsapp
Advertisement

ਭਾਰਤ ਦੀ ਨੌਜਵਾਨ ਸ਼ਟਲਰ ਤਨਵੀ ਸ਼ਰਮਾ ਆਪਣੇ ਪਹਿਲੇ ਬੀ ਡਬਲਿਊ ਐੱਫ ਵਰਲਡ ਟੂਰ ਖ਼ਿਤਾਬ ਵੱਲ ਕਦਮ ਵਧਾਉਂਦੇ ਹੋਏ, ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਤੈਪਈ ਓਪਨ ਸੁਪਰ 300 ਦੇ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਚੀਨੀ ਤੈਪਈ ਦੀ ਹੁਆਂਗ ਯੂ-ਸੁਨ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ। ਪੰਜਾਬ ਦੀ ਰਹਿਣ ਵਾਲੀ 17 ਸਾਲਾ ਖਿਡਾਰਨ ਜਿਸ ਨੇ ਪਿਛਲੇ ਸਾਲ ਯੂ ਐੱਸ ਓਪਨ ਸੁਪਰ 300 ਵਿੱਚ ਉਪ-ਜੇਤੂ ਰਹਿ ਕੇ ਧਿਆਨ ਖਿੱਚਿਆ ਸੀ, ਨੇ ਸਿਰਫ਼ 33 ਮਿੰਟ ਚੱਲੇ ਇਕਪਾਸੜ ਸੈਮੀ ਫਾਈਨਲ ਵਿੱਚ ਸੰਸਾਰ ਦੀ 24ਵੇਂ ਨੰਬਰ ਦੀ ਖਿਡਾਰਨ ਯੂ-ਸੁਨ ਨੂੰ 21-17, 21-11 ਨਾਲ ਹਰਾਇਆ।

ਇਹ ਦੋ ਭਾਰਤੀ ਖਿਡਾਰਨਾਂ ਵਿਚਕਾਰ ਸੁਪਨਮਈ ਫਾਈਨਲ ਹੋ ਸਕਦਾ ਸੀ, ਪਰ ਉੱਨਤੀ ਹੁੱਡਾ ਨੂੰ ਦੂਜੇ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਵੀਅਤਨਾਮ ਦੀ ਸੰਸਾਰ ਦੀ ਨੰਬਰ 21 ਖਿਡਾਰਨ ਥੂਏ ਲਿੰਹ ਨਗੁਏਨ ਵਿਰੁੱਧ 15-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜੂਨੀਅਰ ਆਲਮੀ ਚੈਂਪੀਅਨਸ਼ਿਪ ਦੀ ਚਾਂਦੀ ਤਗ਼ਮਾ ਜੇਤੂ ਤਨਵੀ ਐਤਵਾਰ ਨੂੰ ਹੋਣ ਵਾਲੇ ਖ਼ਿਤਾਬੀ ਮੁਕਾਬਲੇ ਵਿੱਚ ਵੀਅਤਨਾਮ ਦੀ ਛੇਵੇਂ ਨੰਬਰ ਦੀ ਖਿਡਾਰਨ ਨਾਲ ਭਿੜੇਗੀ।

Advertisement

Advertisement
Advertisement
×