DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Badminton: ਸੱਟ ਕਾਰਨ ਲਕਸ਼ੈ ਥੌਮਸ ਕੱਪ ਦੇ ਸੈਮੀ ਫਾਈਨਲ ’ਚੋਂ ਬਾਹਰ

ਹੁਣ ਕਿਦਾਂਬੀ ਸ੍ਰੀਕਾਂਤ ਅਤੇ ਆਯੂਸ਼ ਸ਼ੈੱਟੀ ’ਤੇ ਵੱਡੀ ਜ਼ਿੰਮੇਵਾਰੀ

  • fb
  • twitter
  • whatsapp
  • whatsapp
Advertisement
ਭਾਰਤ ਦਾ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਸੱਜੀ ਕੂਹਣੀ ਦੀ ਸੋਜ਼ ਕਾਰਨ ਫਰਾਂਸ ਖ਼ਿਲਾਫ਼ ਖੇਡੇ ਜਾਣ ਵਾਲੇ ਥੌਮਸ ਕੱਪ ਦੇ ਅਹਿਮ ਸੈਮੀ ਫਾਈਨਲ ਮੁਕਾਬਲੇ ’ਚੋਂ ਬਾਹਰ ਹੋ ਗਿਆ ਹੈ। ਸ਼ੁੱਕਰਵਾਰ ਨੂੰ ਚੀਨੀ ਤੈਪਈ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਵਿਸ਼ਵ ਦੇ ਨੰਬਰ 6 ਖਿਡਾਰੀ ਚੋਊ ਤੀਏਨ ਚੇਨ ਖ਼ਿਲਾਫ਼ ਇੱਕ ਘੰਟਾ 28 ਮਿੰਟ ਚੱਲੇ ਮੈਰਾਥਨ ਮੁਕਾਬਲੇ ਦੌਰਾਨ ਲਕਸ਼ੈ ਨੇ ਜ਼ਖ਼ਮੀ ਹੋ ਗਿਆ ਸੀ।

ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀ ਏ ਆਈ) ਦੇ ਜਨਰਲ ਸਕੱਤਰ ਸੰਜੈ ਮਿਸ਼ਰਾ ਨੇ ਦੱਸਿਆ ਕਿ ਲਕਸ਼ੈ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਲਕਸ਼ੈ ਦੇ ਕੋਚ ਵਿਮਲ ਕੁਮਾਰ ਅਨੁਸਾਰ ਉਹ ਪੈਰਾਂ ਦੇ ਛਾਲਿਆਂ ਨਾਲ ਵੀ ਜੂਝ ਰਿਹਾ ਹੈ। ਲਕਸ਼ੈ ਦੀ ਗ਼ੈਰ-ਮੌਜੂਦਗੀ ਵਿੱਚ ਹੁਣ ਨੌਜਵਾਨ ਆਯੂਸ਼ ਸ਼ੈੱਟੀ ਪਹਿਲੇ ਸਿੰਗਲਜ਼ ਮੈਚ ਦੌਰਾਨ ਸੰਸਾਰ ਦੇ ਚੌਥੇ ਨੰਬਰ ਦੇ ਖਿਡਾਰੀ ਕਰਿਸਟੋ ਪੋਪੋਵ ਨਾਲ ਭਿੜੇਗਾ। ਦੂਜੇ ਸਿੰਗਲਜ਼ ਵਿੱਚ ਤਜਰਬੇਕਾਰ ਕਿਦਾਂਬੀ ਸ੍ਰੀਕਾਂਤ ਦਾ ਸਾਹਮਣਾ ਐਲੇਕਸ ਲੇਨੀਅਰ ਨਾਲ ਹੋਵੇਗਾ। ਤੀਜੇ ਸਿੰਗਲਜ਼ ਵਿੱਚ ਐੱਚ ਐੱਸ ਪ੍ਰਣੌਏ ਕੋਰਟ ’ਚ ਉਤਰੇਗਾ।

Advertisement

ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਜੇ ਕੋਈ ਖਿਡਾਰੀ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਿੱਚ ਖੇਡਦਾ ਹੈ, ਤਾਂ ਪਹਿਲਾਂ ਸਿੰਗਲਜ਼ ਮੈਚ ਕਰਵਾਏ ਜਾਂਦੇ ਹਨ, ਜਿਸ ਕਾਰਨ ਇਸ ਟਾਈ ਵਿੱਚ ਪਹਿਲਾਂ ਸਾਰੇ ਸਿੰਗਲਜ਼ ਮੁਕਾਬਲੇ ਹੋਣਗੇ। ਭਾਰਤੀ ਟੀਮ ਸੈਮੀ ਫਾਈਨਲ ਵਿੱਚ ਪਹੁੰਚ ਕੇ ਪਹਿਲਾਂ ਹੀ ਤਗ਼ਮਾ ਪੱਕਾ ਕਰ ਚੁੱਕੀ ਹੈ।

Advertisement

Advertisement
×