DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

badminton: ਲਕਸ਼ੈ ਤੇ ਸਿੰਧੂ Singapore Open ’ਚ ਭਾਰਤੀ ਚੁਣੌਤੀ ਪੇਸ਼ ਕਰਨਗੇ

ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਪੀ ਵੀ ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਸਿੰਗਾਪੁਰ ਓਪਨ ਸੁਪਰ 750 ਟੂਰਨਾਮੈਂਟ ਵਿੱਚ ਆਪਣੀ ਲੈਅ ਹਾਸਲ ਕਰ ਕੇ ਖ਼ਿਤਾਬ ਦਾ ਸੋਕਾ ਖ਼ਤਮ...

  • fb
  • twitter
  • whatsapp
  • whatsapp
Advertisement
ਭਾਰਤ ਦੇ ਚੋਟੀ ਦੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਪੀ ਵੀ ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਸਿੰਗਾਪੁਰ ਓਪਨ ਸੁਪਰ 750 ਟੂਰਨਾਮੈਂਟ ਵਿੱਚ ਆਪਣੀ ਲੈਅ ਹਾਸਲ ਕਰ ਕੇ ਖ਼ਿਤਾਬ ਦਾ ਸੋਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ। ਰਾਸ਼ਟਰਮੰਡਲ ਖੇਡਾਂ ਦਾ ਚੈਂਪੀਅਨ ਲਕਸ਼ੈ ਪਿਛਲੇ ਹਫ਼ਤੇ ਪਹਿਲੇ ਗੇੜ ਵਿੱਚ ਹੀ ਬਾਹਰ ਹੋ ਗਿਆ ਸੀ। ਉਹ ਆਪਣੇ ਪਹਿਲੇ ਮੈਚ ਵਿੱਚ ਚੀਨ ਦੇ ਲੂ ਗੁਆਂਗ ਜ਼ੂ ਨਾਲ ਭਿੜੇਗਾ। ਉਹ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਖ਼ਿਤਾਬ ਜਿੱਤਣ ਦੇ ਬਹੁਤ ਨੇੜੇ ਪਹੁੰਚ ਕੇ ਫਾਈਨਲ ਵਿੱਚ ਹਾਰ ਗਿਆ ਸੀ। ਮਹਿਲਾ ਸਿੰਗਲਜ਼ ਵਿੱਚ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਪਹਿਲੇ ਗੇੜ ਵਿੱਚ ਇੰਡੋਨੇਸ਼ੀਆ ਦੀ ਪੰਜਵੀਂ ਦਰਜਾ ਪ੍ਰਾਪਤ ਪੁਤਰੀ ਕੁਸੁਮਾ ਵਰਦਾਨੀ ਨਾਲ ਖੇਡੇਗੀ। ਥਾਈਲੈਂਡ ਓਪਨ ਵਿੱਚ ਕੁਆਰਟਰ ਫਾਈਨਲ ਤੱਕ ਪਹੁੰਚਣ ਵਾਲੀ ਸਿੰਧੂ ਵੱਖ-ਵੱਖ ਟੂਰਨਾਮੈਂਟਾਂ ਵਿੱਚੋਂ ਜਲਦੀ ਬਾਹਰ ਹੁੰਦੀ ਆ ਰਹੀ ਹੈ। -ਪੀਟੀਆਈ

Advertisement

Advertisement

Advertisement
×