DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Badminton: ਕੈਨੇਡਾ ਦੇ ਲਾਈ ਤੋਂ ਹਾਰ ਕੇ ਲਕਸ਼ੈ ਬਾਹਰ

ਸ੍ਰੀਕਾਂਤ ਤੇ ਤਨਵੀ ਚੀਨ ਮਾਸਟਰਜ਼ ਦੇ ਅਗਲੇ ਗੇਡ਼ ’ਚ ਦਾਖ਼ਲ

  • fb
  • twitter
  • whatsapp
  • whatsapp
Advertisement
ਲਕਸ਼ੈ ਸੇਨ ਅੱਜ ਇੱਥੇ ਬੈਡਮਿੰਟਨ ਦੇ ਚੀਨ ਮਾਸਟਰਜ਼ ਦੇ ਪਹਿਲੇ ਗੇੜ ਵਿੱਚ ਖ਼ਰਾਬ ਪ੍ਰਦਰਸ਼ਨ ਕਰ ਕੇ ਬਾਹਰ ਹੋ ਗਿਆ, ਜਦੋਂ ਕਿ ਕਿਦਾਂਬੀ ਸ੍ਰੀਕਾਂਤ ਤੇ ਤਨਵੀ ਸ਼ਰਮਾ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰ ਕੇ ਪੁਰਸ਼ਾਂ ਅਤੇ ਔਰਤਾਂ ਦੇ ਸਿੰਗਲਜ਼ ਮੁਕਾਬਲੇ ਦੇ ਦੂਜੇ ਗੇੜ ਵਿੱਚ ਦਾਖ਼ਲ ਹੋਏ।

2021 ਦੀਆਂ ਆਲਮੀ ਚੈਂਪੀਅਨਸ਼ਿਪਾਂ ਦੇ ਕਾਂਸੀ ਤਗ਼ਮਾ ਜੇਤੂ ਲਕਸ਼ੈ ਨੇ ਗ਼ਲਤੀਆਂ ਨਾਲ ਭਰਪੂਰ ਖੇਡ ਖੇਡੀ ਅਤੇ 38 ਮਿੰਟਾਂ ਵਿੱਚ ਦੁਨੀਆ ਦੇ 9ਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਵਿਕਟਰ ਲਾਈ ਤੋਂ 14-21, 7-21 ਨਾਲ ਹਾਰ ਗਿਆ। ਵਿਕਟਰ ਲਾਈ ਨੇ ਪਿਛਲੇ ਮਹੀਨੇ ਆਲਮੀ ਚੈਂਪੀਅਨਸ਼ਿਪ ਵਿੱਚ ਆਪਣਾ ਦੂਜਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਕੈਨੇਡੀਅਨ ਖਿਡਾਰੀ ਵਿਰੁੱਧ ਲਕਸ਼ੈ ਦੀ ਇਹ ਤੀਜੀ ਹਾਰ ਸੀ, ਜਦੋਂ ਕਿ ਉਸ ਦੀ ਇਕੱਲੀ ਜਿੱਤ ਇਸ ਸਾਲ ਮਾਰਚ ਵਿੱਚ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਆਈ ਸੀ। ਹਾਲਾਂਕਿ, 2021 ਦੀਆਂ ਆਲਮੀ ਚੈਂਪੀਅਨਸ਼ਿਪਾਂ ਦਾ ਚਾਂਦੀ ਤਗ਼ਮਾ ਜੇਤੂ ਸ੍ਰੀਕਾਂਤ ਪੁਰਸ਼ਾਂ ਦੇ ਸਿੰਗਲਜ਼ ਦੇ ਇੱਕ ਹੋਰ ਸ਼ੁਰੂਆਤੀ ਮੁਕਾਬਲੇ ਵਿੱਚ ਚੀਨੀ ਤੈਪਈ ਦੇ ਚੀ ਯੂ ਜੇਨ ਨੂੰ 21-16, 21-15 ਨਾਲ ਹਰਾ ਕੇ ਅਗਲੇ ਗੇੜ ਵਿੱਚ ਦਾਖ਼ਲ ਹੋਇਆ। ਦੁਨੀਆ ਦਾ ਸਾਬਕਾ ਨੰਬਰ 1 ਭਾਰਤੀ ਖਿਡਾਰੀ ਜਿਸ ਨੇ ਇਸ ਸਾਲ ਯੂ ਐੱਸ ਓਪਨ ਦਾ ਫਾਈਨਲ ਖੇਡਿਆ ਸੀ, ਦਾ ਅਗਲਾ ਮੁਕਾਬਲਾ ਵਿਕਟਰ ਲਾਈ ਨਾਲ ਹੋਵੇਗਾ।

Advertisement

ਪਿਛਲੇ ਮਹੀਨੇ ਤੈਪਈ ਓਪਨ ਵਿੱਚ ਆਪਣਾ ਪਹਿਲਾ ਬੀ ਡਬਲਿਊ ਐੱਫ ਵਰਲਡ ਟੂਰ ਖ਼ਿਤਾਬ ਜਿੱਤਣ ਵਾਲੀ ਤਨਵੀ ਨੇ ਡੈਨਮਾਰਕ ਦੀ ਅਮਾਲੀ ਸ਼ੁਲਜ਼ ਨੂੰ 21-16, 21-17 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦੇ ਦੂਜੇ ਗੇੜ ਵਿੱਚ ਵੀ ਆਪਣੀ ਜਗ੍ਹਾ ਪੱਕੀ ਕਰ ਲਈ। ਪੰਜਾਬ ਦੀ 17 ਸਾਲਾ ਖਿਡਾਰਨ ਜਿਸ ਨੇ ਪਿਛਲੇ ਸਾਲ ਗੁਹਾਟੀ ਵਿੱਚ ਜੂਨੀਅਰ ਆਲਮੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਦਾ ਅਗਲਾ ਮੁਕਾਬਲਾ ਜਪਾਨ ਦੀ ਤੋਮੋਕਾ ਮਿਆਜ਼ਾਕੀ ਨਾਲ ਹੋਵੇਗਾ। ਆਲਮੀ ਚੈਂਪੀਅਨਸ਼ਿਪ ਦਾ ਦੋ ਵਾਰ ਦਾ ਕਾਂਸੀ ਤਗ਼ਮਾ ਜੇਤੂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀ ਮਲੇਸ਼ੀਆ ਦੇ ਜੁਨੈਦੀ ਆਰਿਫ਼ ਅਤੇ ਕਾਂਗ ਖਾਈ ਜ਼ਿੰਗ ਨੂੰ 21-11, 21-16 ਨਾਲ ਹਰਾ ਕੇ ਅਗਲੇ ਗੇੜ ਵਿੱਚ ਪੁੱਜੇ।

Advertisement

Advertisement
×