DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Badminton: Australia ਨੂੰ 5-0 ਨਾਲ ਹਰਾ ਕੇ India ਕੁਆਰਟਰ ਫਾਈਨਲ ਵਿੱਚ

ਥਾਮਸ ਕੱਪ ਵਿੱਚ ਭਾਰਤੀ ਬੈਡਮਿੰਟਨ ਟੀਮ ਦੀ ਜੇਤੂ ਮੁਹਿੰਮ ਜਾਰੀ

  • fb
  • twitter
  • whatsapp
  • whatsapp
Advertisement

ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਭਾਰਤੀ ਪੁਰਸ਼ ਟੀਮ ਨੇ ਅੱਜ ਗਰੁੱਪ ‘ਏ’ ਦੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। 2022 ਦੇ ਚੈਂਪੀਅਨ ਭਾਰਤ ਨੇ ਇਸ ਤੋਂ ਪਹਿਲਾਂ ਕੈਨੇਡਾ ਨੂੰ 4-1 ਨਾਲ ਹਰਾਇਆ ਸੀ। ਇਸ ਗਰੁੱਪ ਵਿੱਚੋਂ ਭਾਰਤ ਅਤੇ ਚੀਨ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕੇ ਹਨ। ਚੀਨ ਨੇ ਵੀ ਆਪਣੇ ਦੋਵੇਂ ਮੈਚ ਜਿੱਤੇ ਹਨ। ਹੁਣ ਗਰੁੱਪ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਲਈ ਬੁੱਧਵਾਰ ਨੂੰ ਭਾਰਤ ਅਤੇ ਚੀਨ ਵਿਚਾਲੇ ਮੁਕਾਬਲਾ ਹੋਵੇਗਾ। ਆਸਟਰੇਲੀਆ ਖ਼ਿਲਾਫ਼ ਭਾਰਤ ਲਈ ਜੇਤੂ ਸ਼ੁਰੂਆਤ ਪੈਰਿਸ ਓਲੰਪਿਕ ਖੇਡ ਰਹੇ ਲਕਸ਼ੈ ਸੇਨ ਨੇ ਕੀਤੀ ਜਿਸ ਨੇ ਅਫਰੈਮ ਸਟੀਫਨ ਸੈਮ ਨੂੰ 21-14, 21-16 ਨਾਲ ਹਰਾਇਆ। ਇਸ ਮਗਰੋਂ ਯੂ ਐੱਸ ਓਪਨ ਚੈਂਪੀਅਨ ਆਯੂਸ਼ ਸ਼ੈੱਟੀ ਨੇ ਸ਼੍ਰੇਅ ਢਾਂਡ ਨੂੰ 21-8, 21-6 ਨਾਲ ਮਾਤ ਦੇ ਕੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਭਾਰਤ ਦੀ ਸਿਖਰਲੀ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੇ ਰਿਜ਼ਕੀ ਹਿਦਾਇਤ ਅਤੇ ਜੈਕ ਯੂ ਨੂੰ 21-14, 21-16 ਨਾਲ ਹਰਾ ਕੇ ਸਕੋਰ 3-0 ਕਰ ਦਿੱਤਾ, ਜਿਸ ਨਾਲ ਭਾਰਤ ਦੀ ਕੁਆਰਟਰ ਫਾਈਨਲ ਵਿੱਚ ਥਾਂ ਯਕੀਨੀ ਹੋ ਗਈ। ਇਸ ਤੋਂ ਬਾਅਦ ਤਜਰਬੇਕਾਰ ਖਿਡਾਰੀ ਐੱਚ ਐੱਸ ਪ੍ਰਣੌਏ ਨੇ ਰਿਸ਼ੀ ਹੌਂਡਾ ਭੂਪਤੀ ਨੂੰ 21-11, 21-17 ਨਾਲ ਹਰਾਇਆ। ਆਖ਼ਰੀ ਡਬਲਜ਼ ਮੁਕਾਬਲੇ ਵਿੱਚ ਹਰੀਹਰਨ ਅਮਸਾਕਰੁਣਨ ਅਤੇ ਐੱਮ ਆਰ ਅਰਜੁਨ ਦੀ ਜੋੜੀ ਨੇ ਐਂਡਿਕਾ ਅਤੇ ਅਫਰੈਮ ਸਟੀਫਨ ਸੈਮ ਨੂੰ 21-12, 21-10 ਨਾਲ ਹਰਾ ਕੇ ਭਾਰਤ ਦੀ 5-0 ਨਾਲ ਕਲੀਨ ਸਵੀਪ ਯਕੀਨੀ ਬਣਾਈ।

Advertisement
Advertisement
×