ਇੱਥੇ ਅੱਜ ਸ਼ਾਨ ਮਸੂਦ ਨੂੰ ਕਪਤਾਨੀ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਬਾਬਰ ਆਜ਼ਮ ਪਾਕਿਸਤਾਨ ਦੀ ਟੈਸਟ ਕ੍ਰਿਕਟ ਟੀਮ ਦੀ ਅਗਵਾਈ ਕਰਨ ਲਈ ਵਾਪਸ ਪਰਤ ਆਇਆ ਹੈ। ਮਸੂਦ ਨੂੰ ਹਟਾਇਆ ਜਾਣਾ ਲਗਪਗ ਤੈਅ ਮੰਨਿਆ ਜਾ ਰਿਹਾ ਸੀ, ਕਿਉਂਕਿ ਉਸ ਦੇ ਕਾਰਜਕਾਲ ਦੌਰਾਨ ਟੀਮ ਨੂੰ 16 ਮੈਚਾਂ ਵਿੱਚੋਂ 12 ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਦਾ ਇਹ ਕਾਰਜਕਾਲ 2023 ਦੇ ਅਖ਼ੀਰ ਵਿੱਚ ਸ਼ੁਰੂ ਹੋਇਆ ਸੀ, ਜਦੋਂ ਉਸ ਨੇ ਪਹਿਲੀ ਵਾਰ ਬਾਬਰ ਆਜ਼ਮ ਦੀ ਜਗ੍ਹਾ ਲਈ ਸੀ।
ਚੋਣਕਾਰ ਆਕਿਬ ਜਾਵੇਦ ਨੇ ਲਾਹੌਰ ਵਿੱਚ ਪੱਤਰਕਾਰਾਂ ਨੂੰ ਦੱਸਿਆ, ‘‘ਅਸੀਂ ਅਜਿਹੇ ਕਪਤਾਨ ਦੀ ਭਾਲ ਕਰਨਾ ਚਾਹੁੰਦੇ ਸੀ ਜੋ ਟੀਮ ਦੀ ਬਿਹਤਰ ਢੰਗ ਨਾਲ ਅਗਵਾਈ ਕਰ ਸਕੇ। ਸ਼ਾਨ ਦਾ ਨਿੱਜੀ ਪ੍ਰਦਰਸ਼ਨ ਚੰਗਾ ਸੀ, ਪਰ ਕਪਤਾਨ ਵਜੋਂ ਸਾਨੂੰ ਲੋੜੀਂਦੇ ਨਤੀਜੇ ਨਹੀਂ ਮਿਲ ਰਹੇ ਸਨ।’’ ਜਾਵੇਦ ਨੇ ਕਿਹਾ ਕਿ ਚੋਣ ਕਮੇਟੀ ਨੇ ਸਰਬਸੰਮਤੀ ਨਾਲ ਬਾਬਰ ਦੇ ਨਾਮ ਦੀ ਸਿਫਾਰਸ਼ ਕੀਤੀ ਸੀ ਅਤੇ ਚਰਚਾ ਦੌਰਾਨ ਕਿਸੇ ਹੋਰ ਖਿਡਾਰੀ ਦੇ ਨਾਮ ’ਤੇ ਵਿਚਾਰ ਨਹੀਂ ਕੀਤਾ ਗਿਆ।
Advertisement
Advertisement
Advertisement
×
