DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ayush Shetty ਨੇ Asian Badminton Championship ’ਚ Silver Medal ਜਿੱਤਿਆ

ਫਾਈਨਲ ’ਚ ਚੀਨ ਦੇ ਸ਼ੀ ਯੂ ਕੀ ਹੱਥੋਂ ਹਾਰਿਆ; ਭਾਰਤ ਦਾ 61 ਸਾਲਾਂ ਤੋਂ ਬੈਡਮਿੰਟਨ ਸਿੰਗਲਜ਼ ’ਚ ਸੋਨ ਤਗ਼ਮਾ ਜਿੱਤਣ ਦਾ ਸੁਫਨਾ ਮੁਡ਼ ਟੁੱਟਿਆ

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਸ਼ਾਟ ਮੋੜਦਾ ਹੋਇਆ ਆਯੂਸ਼ ਸ਼ੈੱਟੀ। -ਫੋਟੋ: ਏਐੱਨਆਈ
Advertisement

ਭਾਰਤ ਦੇ ਉਭਰਦੇ ਬੈਡਮਿੰਟਨ ਖਿਡਾਰੀ ਆਯੂਸ਼ ਸ਼ੈੱਟੀ ਨੂੰ ਅੱਜ ਇੱਥੇ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚੀਨ ਦੇ ਸ਼ੀ ਯੂ ਕੀ ਹੱਥੋਂ 8-21, 10-21 ਨਾਲ ਸਿੱਧੀਆਂ ਗੇਮਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਭਾਰਤ ਦਾ ਇਸ ਵੱਕਾਰੀ ਟੂਰਨਾਮੈਂਟ ਵਿੱਚ 61 ਸਾਲਾਂ ਤੋਂ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਣ ਦਾ ਸੁਫਨਾ ਇੱਕ ਵਾਰ ਫਿਰ ਅਧੂਰਾ ਰਹਿ ਗਿਆ ਤੇ 20 ਸਾਲਾ ਖਿਡਾਰੀ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨ ਪਿਆ।

ਸ਼ੈੱਟੀ ਨੇ ਇਸ ਟੂਰਨਾਮੈਂਟ ਵਿੱਚ ਗ਼ੈਰ-ਦਰਜਾ ਪ੍ਰਾਪਤ ਖਿਡਾਰੀ ਵਜੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਦਿਨੇਸ਼ ਖੰਨਾ (1965) ਤੋਂ ਬਾਅਦ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਦੂਜਾ ਭਾਰਤੀ ਪੁਰਸ਼ ਸਿੰਗਲਜ਼ ਖਿਡਾਰੀ ਬਣਿਆ ਹੈ। ਫਾਈਨਲ ਤੱਕ ਪਹੁੰਚਣ ਦੇ ਸਫ਼ਰ ਦੌਰਾਨ ਉਸ ਨੇ ਕਈ ਸਿਖਰਲੇ ਖਿਡਾਰੀਆਂ ਨੂੰ ਮਾਤ ਦਿੱਤੀ; ਹਾਲਾਂਕਿ ਫਾਈਨਲ ਵਿੱਚ ਉਹ ਵਿਸ਼ਵ ਚੈਂਪੀਅਨ ਸ਼ੀ ਯੂ ਕੀ ਦੀ ਤਕਨੀਕੀ ਮੁਹਾਰਤ ਅੱਗੇ ਕੁਦਰਤੀ ਖੇਡ ਨਹੀਂ ਦਿਖਾ ਸਕਿਆ।

Advertisement

ਮੈਚ ਵਿੱਚ ਚੀਨੀ ਖਿਡਾਰੀ ਨੇ ਸ਼ੁਰੂ ਤੋਂ ਹੀ ਦਬਾਅ ਬਣਾ ਲਿਆ ਅਤੇ ਆਯੂਸ਼ ਨੂੰ ਨੈੱਟ ਗੇਮ ਵਿੱਚ ਉਲਝਾ ਕੇ ਕਈ ਗ਼ਲਤੀਆਂ ਕਰਨ ਲਈ ਮਜਬੂਰ ਕੀਤਾ। ਦੂਜੀ ਗੇਮ ਵਿੱਚ ਆਯੂਸ਼ ਨੇ ਇੱਕ ਵਾਰ 7-2 ਦੀ ਲੀਡ ਲੈ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਸ਼ੀ ਯੂ ਕੀ ਨੇ ਆਪਣੇ ਤਜਰਬੇ ਨਾਲ ਲਗਾਤਾਰ ਅੰਕ ਹਾਸਲ ਕੀਤੇ। ਚੀਨੀ ਖਿਡਾਰੀ ਦੀਆਂ ਤੇਜ਼ ਸਮੈਸ਼ਾਂ ਅਤੇ ਕੋਰਟ ’ਤੇ ਬਿਹਤਰ ਕੰਟਰੋਲ ਨੇ ਭਾਰਤੀ ਖਿਡਾਰੀ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ।

Advertisement

Advertisement
×