DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਰਲੀਨਜ਼ ਮਾਸਟਰਜ਼ ’ਚ ਆਯੂਸ਼ ਤੇ ਤਨਵੀ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ

ਜ਼ਖ਼ਮੀ ਪ੍ਰਣਯ ਨੇ ਨਾਮ ਵਾਪਸ ਲਿਆ

  • fb
  • twitter
  • whatsapp
  • whatsapp
Advertisement
ਸੀਨੀਅਰ ਬੈਡਮਿੰਟਨ ਖਿਡਾਰੀ ਐੱਚ ਐੱਸ ਪ੍ਰਣਯ ਦੇ ਮੋਢੇ ਦੀ ਸੱਟ ਕਾਰਨ ਪਿੱਛੇ ਹਟਣ ਤੋਂ ਬਾਅਦ, ਨੌਜਵਾਨ ਖਿਡਾਰੀ ਆਯੂਸ਼ ਸ਼ੈੱਟੀ ਅਤੇ ਤਨਵੀ ਸ਼ਰਮਾ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ 2,50,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਓਰਲੀਨਜ਼ ਮਾਸਟਰਜ਼ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ।

ਪ੍ਰਣਯ ਜਿਸ ਦਾ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੇ ਸਿਖ਼ਰਲਾ ਦਰਜਾ ਪ੍ਰਾਪਤ ਚੋਊ ਟਿਏਨ ਚੇਨ ਨਾਲ ਮੁਕਾਬਲਾ ਹੋਣਾ ਸੀ, ਨੂੰ ਪਿਛਲੇ ਹਫ਼ਤੇ ਬਾਸੇਲ ਵਿੱਚ ਸਵਿਸ ਓਪਨ ਦੌਰਾਨ ਮੋਢੇ ’ਚ ਦਰਦ ਮਹਿਸੂਸ ਹੋਣ ਤੋਂ ਬਾਅਦ ਆਪਣਾ ਨਾਮ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਹਾਲਾਂਕਿ, ਸ਼ੁਰੂ ਵਿੱਚ ਇਸ ਦਰਦ ਦਾ ਕਾਰਨ ਸਪੱਸ਼ਟ ਨਹੀਂ ਸੀ ਪਰ ਭਾਰਤੀ ਖਿਡਾਰੀ ਨੇ ਸੱਟ ਨੂੰ ਹੋਰ ਵਧਣ ਤੋਂ ਰੋਕਣ ਲਈ ਜਪਾਨ ਦੇ ਕੋਕੀ ਵਾਤਾਨਾਬੇ ਵਿਰੁੱਧ ਆਪਣੇ ਮੈਚ ਤੋਂ ਹਟਣ ਦਾ ਫੈਸਲਾ ਕੀਤਾ ਸੀ। ਪ੍ਰਣਯ ਨੇ ਦੱਸਿਆ, ‘‘ਸਵਿਸ ਓਪਨ ਲਈ ਯਾਤਰਾ ਕਰਨ ਤੋਂ ਬਾਅਦ ਮੋਢੇ ਵਿੱਚ ਦਰਦ ਸ਼ੁਰੂ ਹੋ ਗਿਆ ਸੀ। ਸਾਨੂੰ ਉਦੋਂ ਕਾਰਨ ਦਾ ਪਤਾ ਨਹੀਂ ਸੀ, ਇਸ ਲਈ ਮੈਂ ਹਟਣ ਅਤੇ ਵਾਪਸ ਆਉਣ ਦਾ ਫੈਸਲਾ ਕੀਤਾ।’’

Advertisement

Advertisement
Advertisement
×