DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਇਤੁੱਲਾ ਖਮੇਨੇਈ ਦੀਆਂ ਅੰਤਿਮ ਰਸਮਾਂ 4 ਜੁਲਾਈ ਤੋਂ

ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ (86) ਦੀਆਂ ਅੰਤਿਮ ਰਸਮਾਂ 4 ਜੁਲਾਈ ਤੋਂ ਤਹਿਰਾਨ ਵਿੱਚ ਸ਼ੁਰੂ ਹੋਣਗੀਆਂ ਤੇ ਉਨ੍ਹਾਂ ਨੂੰ 9 ਜੁਲਾਈ ਨੂੰ ਉੱਤਰ-ਪੂਰਬੀ ਪਵਿੱਤਰ ਸ਼ਹਿਰ ਮਸ਼ਾਦ ਵਿੱਚ ਸਪੁਰਦੇ ਖਾਕ ਕੀਤਾ ਜਾਵੇਗਾ। ਖਮੇਨੇਈ ਇਜ਼ਰਾਈਲ ਤੇ ਅਮਰੀਕਾ ਵੱਲੋਂ 28 ਫਰਵਰੀ...

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ।
Advertisement

ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ (86) ਦੀਆਂ ਅੰਤਿਮ ਰਸਮਾਂ 4 ਜੁਲਾਈ ਤੋਂ ਤਹਿਰਾਨ ਵਿੱਚ ਸ਼ੁਰੂ ਹੋਣਗੀਆਂ ਤੇ ਉਨ੍ਹਾਂ ਨੂੰ 9 ਜੁਲਾਈ ਨੂੰ ਉੱਤਰ-ਪੂਰਬੀ ਪਵਿੱਤਰ ਸ਼ਹਿਰ ਮਸ਼ਾਦ ਵਿੱਚ ਸਪੁਰਦੇ ਖਾਕ ਕੀਤਾ ਜਾਵੇਗਾ। ਖਮੇਨੇਈ ਇਜ਼ਰਾਈਲ ਤੇ ਅਮਰੀਕਾ ਵੱਲੋਂ 28 ਫਰਵਰੀ ਨੂੰ ਤਹਿਰਾਨ ’ਤੇ ਕੀਤੇ ਹਵਾਈ ਹਮਲੇ ਦੇ ਪਹਿਲੇ ਦਿਨ ਹੀ ਮਾਰਿਆ ਗਿਆ ਸੀ। ਖਮੇਨੇਈ 36 ਸਾਲਾਂ ਤੋਂ ਇਸਲਾਮਿਕ ਗਣਰਾਜ ਦੀ ਅਗਵਾਈ ਕਰ ਰਿਹਾ ਸੀ। ਮੀਡੀਆ ਨੇ ਕਿਹਾ ਕਿ ਅੰਤਿਮ ਰਸਮਾਂ ਵਿੱਚ 7 ਜੁਲਾਈ ਨੂੰ ਤਹਿਰਾਨ ਦੇ ਦੱਖਣ ਵਿੱਚ ਪਵਿੱਤਰ ਸ਼ਹਿਰ ਕੌਮ ਵਿੱਚ ਰੱਖੀਆਂ ਰਸਮਾਂ ਵੀ ਸ਼ਾਮਲ ਹਨ। ਇਸਲਾਮਿਕ ਕਾਨੂੰਨ ਮੁਤਾਬਕ ਪੀੜਤ ਨੂੰ ਮੌਤ ਹੋਣ ਤੋਂ 24 ਘੰਟਿਆਂ ਅੰਦਰ ਦਫ਼ਨਾਉਣਾ ਹੁੰਦਾ ਹੈ ਪਰ ਜੰਗ ਸਮੇਂ ਇਸ ਨੇਮ ’ਚ ਛੋਟ ਦਿੱਤੀ ਜਾ ਸਕਦੀ ਹੈ।

Advertisement
Advertisement
×