ਆਸਟਰੇਲਿਆਈ ਤੈਰਾਕ ਕੈਮਰਨ ਨੇ ਆਲਮੀ ਰਿਕਾਰਡ ਤੋੜਿਆ
ਓਲੰਪਿਕ ਤੇ ਵਿਸ਼ਵ ਚੈਂਪੀਅਨ ਤੈਰਾਕ ਕੈਮਰਨ ਮੈਕਏਵੌਏ ਨੇ ਪੁਰਸ਼ਾਂ ਦੇ 50 ਮੀਟਰ ਫਰੀਸਟਾਈਲ ਵਿਚ 17 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਆਸਟਰੇਲੀਆ ਦੇ 31 ਸਾਲਾ ਖਿਡਾਰੀ ਨੇ ਸ਼ੁੱਕਰਵਾਰ ਨੂੰ ਸ਼ੇਨਜ਼ੇਨ ਵਿਚ ਚਾਈਨਾ ਓਪਨ ਵਿਚ 20.88 ਸਕਿੰਟ ਦਾ ਸਮਾਂ ਦਰਜ...
Advertisement
ਓਲੰਪਿਕ ਤੇ ਵਿਸ਼ਵ ਚੈਂਪੀਅਨ ਤੈਰਾਕ ਕੈਮਰਨ ਮੈਕਏਵੌਏ ਨੇ ਪੁਰਸ਼ਾਂ ਦੇ 50 ਮੀਟਰ ਫਰੀਸਟਾਈਲ ਵਿਚ 17 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ। ਆਸਟਰੇਲੀਆ ਦੇ 31 ਸਾਲਾ ਖਿਡਾਰੀ ਨੇ ਸ਼ੁੱਕਰਵਾਰ ਨੂੰ ਸ਼ੇਨਜ਼ੇਨ ਵਿਚ ਚਾਈਨਾ ਓਪਨ ਵਿਚ 20.88 ਸਕਿੰਟ ਦਾ ਸਮਾਂ ਦਰਜ ਕੀਤਾ, ਜੋ ਬ੍ਰਾਜ਼ੀਲ ਦੇ ਖਿਡਾਰੀ ਸੀਜਰ ਸਿਏਲੋ ਦੇ ਪਿਛਲੇ ਰਿਕਾਰਡ ਤੋਂ 0.03 ਸਕਿੰਟ ਘੱਟ ਹੈ। ਸਿਏਲੋ ਨੇ 2009 ਵਿਚ ਤੈਰਾਕੀ ਦੇ ਅਖੌਤੀ ‘ਸੁਪਰ ਸੂਟ’ ਦੌਰ ਵਿਚ 20.91 ਸਕਿੰਟ ਦਾ ਆਲਮੀ ਰਿਕਾਰਡ ਬਣਾਇਆ ਸੀ। ਬਾਅਦ ਵਿਚ ਇਸ ਤਰ੍ਹਾਂ ਦੇ ਮੁਕਾਬਲਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਨ੍ਹਾਂ ਮੁਕਾਬਲਿਆਂ ਵਿਚ ਲਗਭਗ 150 ਵਿਸ਼ਵ ਰਿਕਾਰਡ ਟੁੱਟ ਗਏ ਸਨ। ਇਸ ਤਰ੍ਹਾਂ ਦੇ ਮੁਕਾਬਲਿਆਂ ਉਤੇ 2010 ਵਿਚ ਸੰਪੂਰਨ ਪਾਬੰਦੀ ਲਾ ਦਿੱਤੀ ਗਈ ਸੀ।
Advertisement
Advertisement
×

