DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਸਟਰੇਲੀਅਨ ਓਪਨ: ਸਿਨਰ ਤੇ ਕੀਜ਼ ਜੇਤੂ

ਮੌਜੂਦਾ ਚੈਂਪੀਅਨ ਜਾਨਿਕ ਸਿਨਰ ਅਤੇ ਮੈਡੀਸਨ ਕੀਜ਼ ਨੇ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕਰਦਿਆਂ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਿਨਰ ਨੇ ਖਿਤਾਬੀ ਹੈਟ੍ਰਿਕ ਵੱਲ ਮਜ਼ਬੂਤ ਕਦਮ...

  • fb
  • twitter
  • whatsapp
  • whatsapp
featured-img featured-img
ਆਪਣੇ ਵਿਰੋਧੀ ਨੂੰ ਸ਼ਾਟ ਮੋੜਦਾ ਹੋਇਆ ਜਾਨਿਕ ਸਿਨਰ। -ਫੋਟੋ: ਰਾਇਟਰਜ਼
Advertisement

ਮੌਜੂਦਾ ਚੈਂਪੀਅਨ ਜਾਨਿਕ ਸਿਨਰ ਅਤੇ ਮੈਡੀਸਨ ਕੀਜ਼ ਨੇ ਅੱਜ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕਰਦਿਆਂ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਿਨਰ ਨੇ ਖਿਤਾਬੀ ਹੈਟ੍ਰਿਕ ਵੱਲ ਮਜ਼ਬੂਤ ਕਦਮ ਪੁੱਟਿਆ। ਮੈਚ ਦੌਰਾਨ ਜਦੋਂ ਸਿਨਰ 6-2, 6-1 ਨਾਲ ਅੱਗੇ ਚੱਲ ਰਿਹਾ ਸੀ ਤਾਂ ਉਸ ਦੇ ਵਿਰੋਧੀ ਹਿਊਗੋ ਗੈਸਟਨ ਨੂੰ ਸੱਟ ਕਾਰਨ ਮੈਚ ਅੱਧ-ਵਿਚਾਲੇ ਛੱਡਣਾ ਪਿਆ। ਨੌਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨੇ ਓਲੇਕਸਾਂਦਰਾ ਓਲੀਨਿਕੋਵਾ ਨੂੰ 7-6 (6), 6-1 ਨਾਲ ਹਰਾਇਆ। ਆਪਣੇ 50ਵੇਂ ਗਰੈਂਡ ਸਲੈਮ ਮੈਚ ਵਿੱਚ ਕੀਜ਼ ਨੂੰ ਪਹਿਲੇ ਸੈੱਟ ਦੌਰਾਨ ਸੰਘਰਸ਼ ਕਰਨਾ ਪਿਆ। ਆਸਟਰੇਲੀਅਨ ਓਪਨ ਦੇ ਪੁਰਸ਼ ਡਬਲਜ਼ ਵਰਗ ਵਿੱਚ ਭਾਰਤ ਦੇ ਨਿੱਕੀ ਪੂਨਾਚਾ ਅਤੇ ਉਸ ਦੇ ਥਾਈਲੈਂਡ ਦੇ ਸਾਥੀ ਪਰੂਚਿਆ ਇਸਾਰੋ ਨੂੰ ਪਹਿਲੇ ਹੀ ਗੇੜ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

Advertisement
Advertisement
×