DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Auqib Nabi ਨੇ Indian Team ’ਚ ਪਹਿਲੀ ਵਾਰ ਜਗ੍ਹਾ ਬਣਾਈ

ਸ੍ਰੀਲੰਕਾ ਦੌਰੇ ਲਈ ਟੈਸਟ ਟੀਮ ਵਿੱਚ ਜ਼ਖਮੀ ਬੁਮਰਾਹ ਦੀ ਥਾਂ ਲਈ

  • fb
  • twitter
  • whatsapp
  • whatsapp
featured-img featured-img
ਆਕਿਬ ਨਬੀ
Advertisement

ਜੰਮੂ ਕਸ਼ਮੀਰ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੇ ਸ੍ਰੀਲੰਕਾ ਵਿਰੁੱਧ ਆਉਣ ਵਾਲੇ ਦੋ ਮੈਚਾਂ ਦੇ ਟੈਸਟ ਦੌਰੇ ਲਈ ਜ਼ਖਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਲੈ ਲਈ ਹੈ। ਉਹ ਕਸ਼ਮੀਰ ਵਾਦੀ ਤੋਂ ਭਾਰਤ ਦੀ ਟੈਸਟ ਟੀਮ ਵਿੱਚ ਚੁਣਿਆ ਜਾਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਇੰਗਲੈਂਡ ਵਿਰੁੱਧ ਇਕ ਰੋਜ਼ਾ ਲੜੀ ਦੌਰਾਨ ਖੱਬੇ ਗੋਡੇ ਦੀ ਸੱਟ ਤੋਂ ਪੂਰੀ ਤਰ੍ਹਾਂ ਨਾ ਉਭਰਨ ਕਾਰਨ ਬੁਮਰਾਹ ਨੂੰ ਇਸ ਦੌਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੀਨੀਅਰ ਕੌਮੀ ਟੀਮ ਵਿੱਚ ਨਬੀ ਨੂੰ ਪਹਿਲੀ ਵਾਰ ਜਗ੍ਹਾ ਮਿਲੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਬਿਆਨ ਵਿੱਚ ਕਿਹਾ, ‘‘ਪੁਰਸ਼ ਚੋਣ ਕਮੇਟੀ ਨੇ ਬੁਮਰਾਹ ਦੇ ਬਦਲ ਵਜੋਂ ਆਕਿਬ ਨਬੀ ਦੇ ਨਾਮ ਦਾ ਐਲਾਨ ਕੀਤਾ ਹੈ। ਜੰਮੂ ਕਸ਼ਮੀਰ ਦੇ ਇਸ ਤੇਜ਼ ਗੇਂਦਬਾਜ਼ ਨੂੰ ਸੀਨੀਅਰ ਕੌਮੀ ਟੀਮ ’ਚ ਪਹਿਲੀ ਵਾਰ ਥਾਂ ਮਿਲੀ ਹੈ।’’ 29 ਸਾਲਾ ਨਬੀ ਜੋ ਕਸ਼ਮੀਰ ਦੇ ਬਾਰਾਮੂਲਾ ਦੇ ਦੂਰ-ਦੁਰਾਡੇ ਪਿੰਡ ਨਾਲ ਸਬੰਧਤ ਹੈ, ਪਰਵੇਜ਼ ਰਸੂਲ ਤੇ ਉਮਰਾਨ ਮਲਿਕ ਤੋਂ ਬਾਅਦ ਜੰਮੂ ਕਸ਼ਮੀਰ ਤੋਂ ਸੀਨੀਅਰ ਕੌਮੀ ਟੀਮ ਵਿੱਚ ਚੁਣਿਆ ਜਾਣ ਵਾਲਾ ਤੀਜਾ ਖਿਡਾਰੀ ਹੈ। ਰਸੂਲ ਅਤੇ ਮਲਿਕ ਸੀਮਤ ਓਵਰਾਂ ਦੇ ਫਾਰਮੈਟ ਵਿੱਚ ਭਾਰਤ ਲਈ ਖੇਡੇ ਹਨ। ਨਬੀ ਨੇ ਪਿਛਲੇ ਦੋ ਰਣਜੀ ਟਰਾਫੀ ਸੀਜ਼ਨਾਂ ਵਿੱਚ 104 ਵਿਕਟਾਂ ਲਈਆਂ ਹਨ।

Advertisement
Advertisement
×