Advertisement
ਏਸ਼ਿਆਈ ਖੇਡਾਂ ’ਚ ਦੋ ਵਾਰ ਸੋਨ ਤਗ਼ਮਾ ਜਿੱਤ ਚੁੱਕਾ ਸ਼ਾਟ ਪੁੱਟਰ ਤਜਿੰਦਰਪਾਲ ਸਿੰਘ ਤੂਰ 6 ਤੋਂ 8 ਫਰਵਰੀ ਤੱਕ ਚੀਨ ਦੇ ਤਿਆਨਜਿਨ ’ਚ ਹੋਣ ਵਾਲੀ 12ਵੀਂ ਏਸ਼ਿਆਈ ਇਨਡੋਰ ਅਥਲੈਟਿਕ ਚੈਂਪੀਅਨਸ਼ਿਪ ’ਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ। ਇਸ ਚੈਂਪੀਅਨਸ਼ਿਪ ਲਈ ਟੀਮ ਤਿੰਨ ਫਰਵਰੀ ਨੂੰ ਰਵਾਨਾ ਹੋਵੇਗੀ।
ਟੀਮ ’ਚ ਤੂਰ ਤੋਂ ਇਲਾਵਾ ਨੌਜਵਾਨ ਸ਼ਾਟ ਪੁੱਟਰ ਸਮਰਦੀਪ ਸਿੰਘ ਗਿੱਲ ਵੀ ਸ਼ਾਮਲ ਹੈ। ਤੂਰ ਤਿਆਨਜਿਨ ’ਚ ਸੋਨ ਤਗ਼ਮਾ ਜਿੱਤਣ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਹੈ, ਕਿਉਂਕਿ ਉਸ ਨੇ ਪਿਛਲੇ ਕਈ ਸਾਲਾਂ ਤੋਂ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ ’ਚ ਆਪਣੇ ਵਰਗ ਵਿੱਚ ਦਬਦਬਾ ਬਣਾਇਆ ਹੋਇਆ ਹੈ। ਤੂਰ ਨੇ 2024 ’ਚ ਤਹਿਰਾਨ ’ਚ ਕਰਵਾਈ ਗਈ 11ਵੀਂ ਏਸ਼ਿਆਈ ਇਨਡੋਰ ਚੈਂਪੀਅਨਸ਼ਿਪ ’ਚ 19.72 ਮੀਟਰ ਗੋਲਾ ਸੁੱਟ ਕੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਪੰਜਾਬ ਦੇ 31 ਸਾਲਾ ਖਿਡਾਰੀ ਨੇ ਅਸਤਾਨਾ ’ਚ 2023 ’ਚ ਵੀ ਸਿਖਰਲਾ ਸਥਾਨ ਹਾਸਲ ਕੀਤਾ ਸੀ। ਉਸੇ ਸਾਲ ਉਸ ਨੇ ਭੁਵਨੇਸ਼ਵਰ ’ਚ 21.77 ਮੀਟਰ ਦਾ ਕੌਮੀ ਰਿਕਾਰਡ ਬਣਾਇਆ ਸੀ।
Advertisement
Advertisement
Advertisement
×

