ਗੜ੍ਹਸ਼ੰਕਰ: ਪਟਿਆਲਾ ਵਿੱਚ ਹੋਏ ਕੁੱਲ ਹਿੰਦ ਇੰਟਰ ਸਟੇਟ ਅਥਲੈਟਿਕਸ ਮੁਕਾਬਲਿਆਂ ਵਿੱਚ ਦੋ ਸੋਨ ਤਮਗੇ ਜਿੱਤਣ ਵਾਲੀ ਮਾਹਿਲਪੁਰ ਦੀ ਵਸਨੀਕ ਹਰਮਿਲਨ ਬੈਂਸ ਦਾ ਅੱਜ ਮਾਹਿਲਪੁਰ ਪੁੱਜਣ ’ਤੇ ਇਲਾਕਾ ਵਾਸੀਆਂ ਨੇ ਸਵਾਗਤ ਕੀਤਾ ਤੇ ਇਸ ਪ੍ਰਾਪਤੀ ’ਤੇ ਹਰਮਿਲਨ ਬੈਂਸ ਦਾ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਹਰਮਿਲਨ ਬੈਂਸ ਕੌਮਾਂਤਰੀ ਅਥਲੀਟ ਅਮਨਦੀਪ ਸਿੰਘ ਬੈਂਸ ਤੇ ਅਰਜੁਨ ਐਵਾਰਡੀ ਅਥਲੀਟ ਮਾਧੁਰੀ ਏ. ਸਿੰਘ ਦੀ ਧੀ ਹੈ। ਉਸ ਨੇ ਪਟਿਆਲਾ ਵਿੱਚ ਹੋਏ ਕੁੱਲ ਹਿੰਦ ਇੰਟਰ ਸਟੇਟ ਅਥਲੈਟਿਕਸ ਮੁਕਾਬਲਿਆਂ ਅੱਠ ਸੋ ਤੇ ਪੰਦਰਾਂ ਸੋ ਮੀਟਰ ਦੇ ਦੌੜ ਮੁਕਾਬਲੇ ਵਿੱਚ ਦੋ ਸੋਨ ਤਮਗੇ ਜਿੱਤ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸ਼੍ਰੋਮਣੀ ਬਾਲ ਲੇਖਕ ਬਲਜਿੰਦਰ ਮਾਨ, ਆਰਟਿਸਟ ਬੱਗਾ ਸਿੰਘ, ਸੁਖਮਨ ਸਿੰਘ ਤੇ ਪੰਮੀ ਖੁਸ਼ਹਾਲਪੁਰੀ ਦੀ ਅਗਵਾਈ ਹੇਠ ਇਲਾਕੇ ਦੇ ਵਸਨੀਕਾਂ ਨੇ ਹਰਮਿਲਨ ਬੈਂਸ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ