DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ਿਆਈ ਖੇਡਾਂ ਦੇ ਟਰਾਇਲ: Vinesh Phogat ਸੈਮੀ ਫਾਈਨਲ ਵਿੱਚ ਹਾਰੀ

53 ਕਿਲੋ ਭਾਰ ਵਰਗ ਦੇ ਮੁਕਾਬਲੇ ’ਚ ਮੀਨਾਕਸ਼ੀ ਗੋੲਿਤ ਨੇ 4-6 ਨਾਲ ਹਰਾਇਆ

  • fb
  • twitter
  • whatsapp
  • whatsapp
featured-img featured-img
ਨਵੀਂ ਦਿੱਲੀ ’ਚ ਇੰਦਰਾ ਗਾਂਧੀ ਸਟੇਡੀਅਮ ਵਿੱਚ ਏਸ਼ੀਆਈ ਖੇਡਾਂ ਦੇ ਟਰਾਇਲਾਂ ਵਿੱਚ ਵਿਨੇਸ਼ ਫੋਗਾਟ (ਲਾਲ ਜਰਸੀ) ਅਤੇ ਮੀਨਾਕਸ਼ੀ ਗੋਇਤ ਵਿਚਕਾਰ ਮੁਕਾਬਲੇ ਦੀ ਝਲਕ। -ਫੋਟੋ:ਮੁਕੇਸ਼ ਅਗਰਵਾਲ
Advertisement
ਪਹਿਲਵਾਨ ਵਿਨੇਸ਼ ਫੋਗਾਟ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ਵਿੱਚੋਂ ਬਾਹਰ ਹੋ ਗਈ ਹੈ। ਉਸ ਨੂੰ ਮਹਿਲਾਵਾਂ ਦੇ 53 ਕਿਲੋ ਭਾਰ ਵਰਗ ਦੇ ਬੇਹੱਦ ਰੋਮਾਂਚਕ ਅਤੇ ਤਣਾਅਪੂਰਨ ਸੈਮੀ ਫਾਈਨਲ ਵਿੱਚ ਮੀਨਾਕਸ਼ੀ ਗੋਇਤ ਹੱਥੋਂ 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਨਾਲ ਵਿਨੇਸ਼ ਦੀ ਵਾਪਸੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ ਅਤੇ ਇਸੇ ਸਾਲ ਜਪਾਨ ਦੇ ਆਈਚੀ-ਨਾਗੋਯਾ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਜਗ੍ਹਾ ਬਣਾਉਣ ਦਾ ਉਸ ਦਾ ਸੁਫਨਾ ਟੁੱਟ ਗਿਆ ਹੈ।

ਇਸ ਤੋਂ ਪਹਿਲਾਂ, ਵਿਨੇਸ਼ ਫੋਗਾਟ ਨੇ ਟਰਾਇਲਾਂ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਬੇਹੱਦ ਜੋਸ਼ੀਲੀ ਨਿਸ਼ੂ ਵਿਰੁੱਧ ਸਖ਼ਤ ਮੁਕਾਬਲੇ ਵਾਲੇ ਮੈਚ ਵਿੱਚ ਜਿੱਤ ਦਰਜ ਕਰਨ ਲਈ ਆਪਣੇ ਸਾਲਾਂ ਦੇ ਤਜਰਬੇ ਦਾ ਇਸਤੇਮਾਲ ਕੀਤਾ ਅਤੇ ਆਪਣੀ ਵਾਪਸੀ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ। ਜੋਤੀ ਵਿਰੁੱਧ 7-1 ਦੀ ਆਸਾਨ ਜਿੱਤ ਤੋਂ ਬਾਅਦ ਵਿਨੇਸ਼ ਦਾ ਸਾਹਮਣਾ ਤਕਨੀਕੀ ਤੌਰ ’ਤੇ ਮਜ਼ਬੂਤ ਨਿਸ਼ੂ ਨਾਲ ਹੋਇਆ, ਜਿਸ ਨੇ ਸ਼ਾਨਦਾਰ ਚਾਰ ਅੰਕਾਂ ਦੇ ਦਾਅ ਤੋਂ ਬਾਅਦ ਪਹਿਲੇ ਪੀਰੀਅਡ ਵਿੱਚ 5-0 ਦੀ ਵੱਡੀ ਲੀਡ ਹਾਸਲ ਕਰ ਲਈ ਸੀ ਅਤੇ ਸਟਾਰ ਪਹਿਲਵਾਨ ਵਿਨੇਸ਼ ਨੂੰ ਲਗਪਗ ਚਿੱਤ ਹੀ ਕਰ ਦਿੱਤਾ ਸੀ ਪਰ ਵਿਨੇਸ਼ ਬਚ ਗਈ। ਇਹ ਮੁਕਾਬਲਾ ਜਜ਼ਬਾਤਾਂ ਨਾਲ ਭਰਿਆ ਹੋਇਆ ਸੀ ਪਰ ਇਸ ਦੌਰਾਨ ਕਈ ਚੁਣੌਤੀਆਂ ਅਤੇ ਸਕਰੀਨਾਂ ਦੀ ਤਕਨੀਕੀ ਖ਼ਰਾਬੀ ਵੀ ਦੇਖਣ ਨੂੰ ਮਿਲੀ। ਇਸ ਦੇ ਨਤੀਜੇ ਵਜੋਂ ਮਿਲੇ ਲੰਬੇ ਬਰੇਕਾਂ ਨੇ ਵਿਨੇਸ਼ ਨੂੰ ਬਹੁਤ ਲੋੜੀਂਦਾ ਆਰਾਮ ਕਰਨ ਦਾ ਮੌਕਾ ਦਿੱਤਾ। ਉਹ ਤਕਨੀਕੀ ਤੌਰ ’ਤੇ ਮਾਹਿਰ ਹੈ, ਪਰ ਮੈਟ ਤੋਂ ਦੂਰ ਰਹਿਣ ਕਾਰਨ ਯਕੀਨੀ ਤੌਰ ’ਤੇ ਉਸ ਦੀ ਸਹਿਣਸ਼ੀਲਤਾ ’ਤੇ ਅਸਰ ਪਿਆ ਹੈ।

Advertisement

ਨਿਸ਼ੂ ਨੇ ਵਿਨੇਸ਼ ਨੂੰ ਕਾਫੀ ਸਮੇਂ ਤੱਕ ਕਾਬੂ ਵਿੱਚ ਰੱਖਣ ਲਈ ‘ਹਾਫ ਹੈੱਡ ਲਾਕ’ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਸਤੇਮਾਲ ਕੀਤਾ, ਪਰ ਵਿਨੇਸ਼ ਨੂੰ ਬਾਜ਼ੀ ਪਲਟਣ ਲਈ ਸਿਰਫ ਇੱਕ ਦਾਅ ਦੀ ਲੋੜ ਸੀ ਅਤੇ ਉਸ ਨੇ ਦੂਜੇ ਪੀਰੀਅਡ ਵਿੱਚ ਉਹ ਮੌਕਾ ਲੱਭ ਲਿਆ ਤੇ ਜ਼ੋਰਦਾਰ ਚਾਰ ਅੰਕਾਂ ਦਾ ਦਾਅ ਲਾ ਕੇ ਉਸ ਨੇ ਨਿਸ਼ੂ ਨੂੰ ਮੈਟ ’ਤੇ ਸੁੱਟ ਦਿੱਤਾ। ਵਿਨੇਸ਼ ਨੇ ਨਿਸ਼ੂ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ।

Advertisement

ਮੈਂ ਅਸਫ਼ਲ ਨਹੀਂ ਹੋਈ: ਵਿਨੇਸ਼

ਵਿਨੇਸ਼ ਫੋਗਾਟ।
ਵਿਨੇਸ਼ ਫੋਗਾਟ।

ਨਵੀਂ ਦਿੱਲੀ: ਵਿਨੇਸ਼ ਫੋਗਾਟ ਨੇ ਏਸ਼ਿਆਈ ਖੇਡਾਂ ਦੇ ਚੋਣ ਟਰਾਇਲਾਂ ਦੇ ਸੈਮੀ ਫਾਈਨਲ ਵਿੱਚ ਮੀਨਾਕਸ਼ੀ ਗੋਇਤ ਹੱਥੋਂ ਮਿਲੀ ਹਾਰ ਤੋਂ ਬਾਅਦ ਦ੍ਰਿੜ੍ਹਤਾ ਨਾਲ ਕਿਹਾ ਕਿ ਉਹ ਨਾਕਾਮ ਨਹੀਂ ਹੋਈ ਅਤੇ ਉਸ ਨੇ ਹੋਰ ਮਜ਼ਬੂਤੀ ਨਾਲ ਵਾਪਸੀ ਕਰਨ ਦਾ ਪ੍ਰਣ ਲਿਆ ਹੈ। ਇੱਥੇ ਮਿਲੀ ਹਾਰ ਤੋਂ ਬਾਅਦ ਵਿਨੇਸ਼ ਦੇ ਪਹਿਲੇ ਸ਼ਬਦ ਸਨ, ‘‘ਮੈਂ ਅਸਫਲ ਨਹੀਂ ਹੋਈ।’’ ਭਾਰਤੀ ਕੁਸ਼ਤੀ ਫੈਡਰੇਸ਼ਨ ਨਾਲ ਆਪਣੀ ਲੰਬੀ ਚੱਲੀ ਆ ਰਹੀ ਲੜਾਈ ਦਾ ਹਵਾਲਾ ਦਿੰਦੇ ਹੋਏ ਵਿਨੇਸ਼ ਨੇ ਕਿਹਾ, ‘‘ਮੈਂ ਪੂਰੇ ਸਿਸਟਮ ਖ਼ਿਲਾਫ਼ ਲੜ ਰਹੀ ਸਾਂ। ਮੈਂ ਇੱਕ ਪਾਸੇ ਸੀ ਅਤੇ ਬਾਕੀ ਸਾਰੇ ਦੂਜੇ ਪਾਸੇ ਸਨ। ਮੈਨੂੰ ਹਰ ਇੱਕ ਅੰਕ ਲਈ ਲੜਨਾ ਪਿਆ, ਮੇਰੇ ਨਾਲ ਇਨਸਾਫ਼ ਨਹੀਂ ਕੀਤਾ ਗਿਆ।’’ ਵਿਨੇਸ਼ ਨੇ ਹਰ ਹਾਲ ਵਿੱਚ ਵਾਪਸੀ ਕਰਨ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਉਹ ਆਪਣੀ ਤਿਆਰੀ ਜਾਰੀ ਰੱਖੇਗੀ। ਹਾਲਾਂਕਿ, ਉਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਅਗਲੀ ਵਾਰ ਕਿਸ ਮੁਕਾਬਲੇ ’ਚ ਹਿੱਸਾ ਲਵੇਗੀ।

Advertisement
×