DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games Tennis: ਦਕਸ਼ਿਨੇਸ਼ਵਰ ਤੇ ਨਾਗਲ ਅਗਲੇ ਗੇੜ ’ਚ

ਭਾਰਤੀ ਟੈਨਿਸ ਖਿਡਾਰੀਆਂ ਦਕਸ਼ਿਨੇਸ਼ਵਰ ਸੁਰੇਸ਼ ਅਤੇ ਸੁਮਿਤ ਨਾਗਲ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੂਜੇ ਗੇੜ ਦੇ ਮੁਕਾਬਲੇ ਵਿੱਚ ਦਕਸ਼ਿਨੇਸ਼ਵਰ ਨੇ ਇੰਡੋਨੇਸ਼ੀਆ ਦੇ ਗੁਨਾਵਨ ਤ੍ਰਿਸਮੁਵੰਤਰਾ ਨੂੰ 7-5 ਅਤੇ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਭਾਰਤੀ ਟੈਨਿਸ ਖਿਡਾਰੀਆਂ ਦਕਸ਼ਿਨੇਸ਼ਵਰ ਸੁਰੇਸ਼ ਅਤੇ ਸੁਮਿਤ ਨਾਗਲ ਨੇ ਏਸ਼ਿਆਈ ਖੇਡਾਂ ਦੇ ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਦੂਜੇ ਗੇੜ ਦੇ ਮੁਕਾਬਲੇ ਵਿੱਚ ਦਕਸ਼ਿਨੇਸ਼ਵਰ ਨੇ ਇੰਡੋਨੇਸ਼ੀਆ ਦੇ ਗੁਨਾਵਨ ਤ੍ਰਿਸਮੁਵੰਤਰਾ ਨੂੰ 7-5 ਅਤੇ 7-6 ਨਾਲ ਹਰਾਇਆ। ਇਹ ਮੁਕਾਬਲਾ ਕਰੀਬ ਇੱਕ ਘੰਟਾ 25 ਮਿੰਟ ਚੱਲਿਆ। ਦਿਲਚਸਪ ਗੱਲ ਇਹ ਰਹੀ ਕਿ ਆਲਮੀ ਦਰਜਾਬੰਦੀ ਵਿੱਚ 364ਵੇਂ ਸਥਾਨ ’ਤੇ ਕਾਬਜ਼ ਦਕਸ਼ਿਨੇਸ਼ਵਰ ਨੂੰ 2000 ਤੋਂ ਹੇਠਾਂ ਵਾਲੀ ਰੈਂਕਿੰਗ ਦੇ ਇੰਡੋਨੇਸ਼ੀਆਈ ਖਿਡਾਰੀ ਨੇ ਸਖ਼ਤ ਟੱਕਰ ਦਿੱਤੀ। ਪਹਿਲੇ ਗੇੜ ਵਿੱਚ ਬਾਈ ਮਿਲਣ ਕਾਰਨ ਦਕਸ਼ਿਨੇਸ਼ਵਰ ਸਿੱਧਾ ਦੂਜਾ ਗੇੜ ਖੇਡ ਰਿਹਾ ਸੀ। ਦੂਜੇ ਪਾਸੇ ਸੁਮਿਤ ਨਾਗਲ ਨੇ ਦੱਖਣੀ ਕੋਰੀਆ ਦੇ ਸਿਓਂਗਚਾਨ ਹਾਂਗ ਨੂੰ 6-4 ਅਤੇ 6-0 ਨਾਲ ਕਰਾਰੀ ਮਾਤ ਦਿੱਤੀ। ਮੀਂਹ ਕਾਰਨ ਇਹ ਮੈਚ ਦੋ ਦਿਨਾਂ ਵਿੱਚ ਕੁੱਲ ਤਿੰਨ ਘੰਟੇ ਚਾਰ ਮਿੰਟ ਤੱਕ ਚੱਲਿਆ।

Advertisement
Advertisement
×