Asian Games: Boxing ਵਿੱਚ ਭਾਰਤ ਦੇ ਤਿੰਨ medals ਪੱਕੇ
ਭਾਰਤੀ ਮੁੱਕੇਬਾਜ਼ਾਂ ਪਰਵੀਨ ਹੁੱਡਾ, ਅੰਕੁਸ਼ ਪੰਘਾਲ ਅਤੇ ਨਰਿੰਦਰ ਬੇਰਵਾਲ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਕੁਆਰਟਰ ਫਾਈਨਲ ’ਚ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਦੇਸ਼ ਲਈ ਤਿੰਨ ਤਗ਼ਮੇ ਪੱਕੇ ਕਰ ਲਏ, ਜਦਕਿ ਸਚਿਨ ਸਿਵਾਚ ਦਾ ਸਫ਼ਰ ਆਖਰੀ ਅੱਠ ਦੇ ਗੇੜ ਵਿੱਚ ਹੀ...
ਭਾਰਤੀ ਮੁੱਕੇਬਾਜ਼ਾਂ ਪਰਵੀਨ ਹੁੱਡਾ, ਅੰਕੁਸ਼ ਪੰਘਾਲ ਅਤੇ ਨਰਿੰਦਰ ਬੇਰਵਾਲ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਕੁਆਰਟਰ ਫਾਈਨਲ ’ਚ ਸ਼ਾਨਦਾਰ ਜਿੱਤਾਂ ਦਰਜ ਕਰਦਿਆਂ ਦੇਸ਼ ਲਈ ਤਿੰਨ ਤਗ਼ਮੇ ਪੱਕੇ ਕਰ ਲਏ, ਜਦਕਿ ਸਚਿਨ ਸਿਵਾਚ ਦਾ ਸਫ਼ਰ ਆਖਰੀ ਅੱਠ ਦੇ ਗੇੜ ਵਿੱਚ ਹੀ ਖ਼ਤਮ ਹੋ ਗਿਆ।
ਪਰਵੀਨ ਨੇ ਮਹਿਲਾਵਾਂ ਦੇ 65 ਕਿੱਲੋ ਵਰਗ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਗ਼ਮਾ ਜੇਤੂ ਉਜ਼ਬੇਕਿਸਤਾਨ ਦੀ ਨਵਬਾਖੋਰ ਖਾਮਿਦੋਵਾ ਨੂੰ 5-0 ਦੇ ਫ਼ਰਕ ਨਾਲ ਹਰਾਇਆ। ਹਰਿਆਣਾ ਦੀ ਇਸ ਮੁੱਕੇਬਾਜ਼ ਦਾ ਮੌਜੂਦਾ ਸੰਸਕਰਨ ਦਾ ਇਹ ਪਹਿਲਾ ਮੁਕਾਬਲਾ ਸੀ ਕਿਉਂਕਿ ਉਸ ਨੂੰ ਪਿਛਲੇ ਗੇੜ ਵਿੱਚ ਵਾਕਓਵਰ ਮਿਲਿਆ ਸੀ, ਪਰ ਪਰਵੀਨ ਨੇ ਸੁਸਤੀ ਦਾ ਕੋਈ ਸੰਕੇਤ ਨਹੀਂ ਦਿਖਾਇਆ ਅਤੇ ਮਾਹਿਰਾਂ ਵਾਂਗ ਖਾਮਿਦੋਵਾ ’ਤੇ ਕੰਬੀਨੇਸ਼ਨ ਮੁੱਕਿਆਂ ਦੀ ਝੜੀ ਲਾ ਦਿੱਤੀ। ਨਰਿੰਦਰ ਬੇਰਵਾਲ (+90 ਕਿੱਲੋ) ਨੇ ਥਾਈਲੈਂਡ ਦੇ ਅਦਥਾਪੋਂਗ ਸਾਏਂਗਤੇਪ ਖ਼ਿਲਾਫ਼ ਆਪਣੇ ਕੁਆਰਟਰ ਫਾਈਨਲ ਵਿੱਚ ਦੋ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਰੈਫਰੀ ਨੂੰ ਮੁਕਾਬਲਾ ਰੋਕਣ ਲਈ ਮਜਬੂਰ ਕਰ ਕੇ ਪਿਛਲੇ ਸੰਸਕਰਨ ਦੇ ਆਪਣੇ ਕਾਂਸੀ ਦੇ ਤਗ਼ਮੇ ਵਿੱਚ ਇੱਕ ਹੋਰ ਤਗ਼ਮਾ ਜੋੜ ਲਿਆ। ਭਾਰਤੀ ਸੁਪਰ ਹੈਵੀਵੇਟ ਮੁੱਕੇਬਾਜ਼ ਨੇ ਆਪਣੇ ਥਾਈ ਵਿਰੋਧੀ ’ਤੇ ਭਾਰੀ ਮੁੱਕਿਆਂ ਦੀ ਬਾਰਿਸ਼ ਕਰ ਦਿੱਤੀ, ਜਿਸ ਨਾਲ ਰੈਫਰੀ ਨੂੰ ਮੁਕਾਬਲਾ ਰੋਕਣ ਤੋਂ ਪਹਿਲਾਂ ਸਾਏਂਗਤੇਪ ਲਈ ਤਿੰਨ ਵਾਰ ਖੜ੍ਹੇ ਹੋ ਕੇ ਗਿਣਤੀ ਕਰਨੀ ਪਈ।
ਅੰਕੁਸ਼ ਜਿਸ ਨੇ ਪਿਛਲੇ ਮਹੀਨੇ ਗਲਾਸਗੋ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਗ਼ਮਾ ਜਿੱਤਿਆ ਸੀ, ਨੇ ਪੁਰਸ਼ਾਂ ਦੇ 80 ਕਿੱਲੋ ਕੁਆਰਟਰ ਫਾਈਨਲ ਵਿੱਚ ਤਜ਼ਾਕਿਸਤਾਨ ਦੇ ਨੇਕਰੂਜ਼ ਸਾਲਿਮੋਵ ਨੂੰ 5-0 ਦੇ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਹਰਾਇਆ। ਹਾਲਾਂਕਿ, ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਸਚਿਨ ਲਈ ਇਹ ਸਫ਼ਰ ਦਾ ਅੰਤ ਸੀ, ਜੋ ਪੁਰਸ਼ਾਂ ਦੇ 60 ਕਿੱਲੋ ਕੁਆਰਟਰ ਫਾਈਨਲ ਵਿੱਚ ਜਪਾਨ ਦੇ ਸਥਾਨਕ ਖਿਡਾਰੀ ਸ਼ੁੰਸੁਕੇ ਕਿਤਾਮੋਤੋ ਤੋਂ 0-5 ਨਾਲ ਹਾਰ ਗਿਆ।

