DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: ਭਾਰਤੀ ਮਹਿਲਾ ਹਾਕੀ ਟੀਮ ਨੇ Indonesia ਨੂੰ 17-1 ਨਾਲ ਹਰਾਇਆ, Savita Punia ਨੇ ਰਚਿਆ ਇਤਿਹਾਸ

ਇੰਡੋਨੇਸ਼ੀਆ ਨੂੰ 17-1 ਨਾਲ ਹਰਾਇਆ; ਦੀਪਿਕਾ, ਰਿਤੂਜਾ ਅਤੇ ਨਵਨੀਤ ਦੀਆਂ ਹੈਟ੍ਰਿਕਾਂ

  • fb
  • twitter
  • whatsapp
  • whatsapp
featured-img featured-img
ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੀਆਂ ਹੋਈਆਂ ਦੋਵਾਂ ਟੀਮਾਂ ਦੀਆਂ ਖਿਡਾਰਨਾਂ।
Advertisement

ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਪੂਲ ਬੀ ਦੇ ਦੂਜੇ ਮੈਚ ਵਿੱਚ ਇੰਡੋਨੇਸ਼ੀਆ ਨੂੰ 17-1 ਨਾਲ ਕਰਾਰੀ ਮਾਤ ਦਿੱਤੀ ਹੈ। ਭਾਰਤ ਵੱਲੋਂ ਦੀਪਿਕਾ ਸਹਿਰਾਵਤ, ਰਿਤੂਜਾ ਦਾਦਾਸੋ ਪਿਸਲ ਅਤੇ ਨਵਨੀਤ ਕੌਰ ਨੇ ਹੈਟ੍ਰਿਕਾਂ ਲਾ ਕੇ ਟੀਮ ਦੀ ਵੱਡੀ ਜਿੱਤ ਪੱਕੀ ਕੀਤੀ।

ਪਹਿਲੇ ਮੈਚ ਵਿੱਚ ਉਜ਼ਬੇਕਿਸਤਾਨ ਖ਼ਿਲਾਫ਼ 8 ਗੋਲ ਦਾਗਣ ਵਾਲੀ ਦੀਪਿਕਾ ਨੇ ਇਸ ਮੈਚ ਵਿੱਚ ਤਿੰਨ ਪੈਨਲਟੀ ਕਾਰਨਰਾਂ (8ਵੇਂ, 28ਵੇਂ ਅਤੇ 40ਵੇਂ ਮਿੰਟ) ਨੂੰ ਗੋਲਾਂ ਵਿੱਚ ਬਦਲਿਆ। ਰਿਤੂਜਾ (15ਵੇਂ, 20ਵੇਂ, 38ਵੇਂ ਮਿੰਟ) ਅਤੇ ਨਵਨੀਤ (35ਵੇਂ, 56ਵੇਂ, 57ਵੇਂ ਮਿੰਟ) ਨੇ ਵੀ ਤਿੰਨ-ਤਿੰਨ ਫੀਲਡ ਗੋਲ ਕੀਤੇ। ਇਸ ਤੋਂ ਇਲਾਵਾ ਸੁਨੇਲਿਤਾ ਟੋਪੋ (11ਵੇਂ, 30ਵੇਂ ਮਿੰਟ), ਲਾਲਰੇਮਸਿਆਮੀ (12ਵੇਂ, 16ਵੇਂ ਮਿੰਟ) ਅਤੇ ਸਾਕਸ਼ੀ ਰਾਣਾ (25ਵੇਂ, 57ਵੇਂ ਮਿੰਟ) ਨੇ ਦੋ-ਦੋ ਗੋਲ ਦਾਗੇ। ਕਪਤਾਨ ਸਲੀਮਾ ਟੇਟੇ (35ਵੇਂ ਮਿੰਟ) ਅਤੇ ਇਸ਼ਿਕਾ ਚੌਧਰੀ (36ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਇੰਡੋਨੇਸ਼ੀਆ ਵੱਲੋਂ ਇਕਲੌਤਾ ਗੋਲ ਇਨੇਸ ਅਦਿੱਤਿਆ ਨੇ 32ਵੇਂ ਮਿੰਟ ਵਿੱਚ ਕੀਤਾ। ਭਾਰਤ ਨੇ ਸ਼ੁਰੂਆਤ ਤੋਂ ਹੀ ਮੈਚ ’ਤੇ ਪੂਰਾ ਦਬਦਬਾ ਬਣਾਈ ਰੱਖਿਆ ਅਤੇ ਅੱਧੇ ਸਮੇਂ ਤੱਕ 9-0 ਦੀ ਲੀਡ ਹਾਸਲ ਕਰ ਲਈ ਸੀ। ਦੂਜੇ ਅੱਧ ’ਚ ਵੀ ਭਾਰਤੀ ਟੀਮ ਨੇ ਇੰਡੋਨੇਸ਼ੀਆ ਦੇ ਕਮਜ਼ੋਰ ਡਿਫੈਂਸ ਨੂੰ ਆਸਾਨੀ ਨਾਲ ਤੋੜਦਿਆਂ ਲਗਾਤਾਰ ਗੋਲ ਕੀਤੇ। ਭਾਰਤ ਦਾ ਅਗਲਾ ਮੈਚ ਬੁੱਧਵਾਰ ਨੂੰ ਥਾਈਲੈਂਡ ਨਾਲ ਹੋਵੇਗਾ।

Advertisement

ਸਵਿਤਾ ਨੇ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਦਾ ਰਿਕਾਰਡ ਬਣਾਇਆ

Advertisement

ਸਵਿਤਾ ਨੇ ਇੰਡੋਨੇਸ਼ੀਆ ਖ਼ਿਲਾਫ਼ ਮੈਚ ਵਿੱਚ ਉਤਰਦਿਆਂ ਹੀ ਵੰਦਨਾ ਕਟਾਰੀਆ ਦਾ ਸਭ ਤੋਂ ਵੱਧ ਮੈਚ ਖੇਡਣ ਦਾ ਰਿਕਾਰਡ ਤੋੜ ਦਿੱਤਾ ਹੈ। ਹੁਣ ਉਹ 321 ਕੌਮਾਂਤਰੀ ਮੈਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਹਾਕੀ ਖਿਡਾਰਨ ਬਣ ਗਈ ਹੈ। ਹਾਕੀ ਇੰਡੀਆ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਉਸ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ।

Advertisement
×