Asian Games: ਸਕੀਟ ’ਚ ਭਾਰਤ ਨੂੰ ਇੱਕ ਹੋਰ ਕਾਂਸੀ ਦਾ ਤਗ਼ਮਾ
ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਅੱਜ ਇੱਥੇ ਸਕੀਟ ਸ਼ੂਟਿੰਗ ਦੇ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ। ਏਸ਼ਿਆਈ ਖੇਡਾਂ ਦੇ ਇਸ ਵਰਗ ਵਿੱਚ ਭਾਰਤ ਨੇ ਪਹਿਲੀ ਵਾਰ ਕੋਈ ਤਗ਼ਮਾ ਜਿੱਤਿਆ ਹੈ। ਭਾਰਤੀ ਸਕੀਟ ਟੀਮ...
Advertisement
ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਅੱਜ ਇੱਥੇ ਸਕੀਟ ਸ਼ੂਟਿੰਗ ਦੇ ਮਿਕਸਡ ਟੀਮ ਈਵੈਂਟ ਵਿੱਚ ਭਾਰਤ ਲਈ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ। ਏਸ਼ਿਆਈ ਖੇਡਾਂ ਦੇ ਇਸ ਵਰਗ ਵਿੱਚ ਭਾਰਤ ਨੇ ਪਹਿਲੀ ਵਾਰ ਕੋਈ ਤਗ਼ਮਾ ਜਿੱਤਿਆ ਹੈ। ਭਾਰਤੀ ਸਕੀਟ ਟੀਮ ਨੇ ਸਿਰਫ਼ ਦੋ ਦਿਨਾਂ ਵਿੱਚ ਤਿੰਨ ਤਗ਼ਮੇ ਆਪਣੇ ਨਾਂ ਕੀਤੇ ਹਨ ਜੋ ਕਿ ਬੇਮਿਸਾਲ ਪ੍ਰਾਪਤੀ ਹੈ। ਹਾਲਾਂਕਿ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ਟੀਮ ਵਿੱਚੋਂ ਕੋਈ ਵੀ ਫਾਈਨਲ ’ਚ ਨਹੀਂ ਪਹੁੰਚ ਸਕਿਆ ਤੇ ਟੀਮ ਖ਼ਾਲੀ ਹੱਥ ਪਰਤੀ। ਇਸ ਤੋਂ ਪਹਿਲਾਂ ਅਨੰਤਜੀਤ, ਭਵਤੇਗ ਸਿੰਘ ਗਿੱਲ ਅਤੇ ਮੈਰਾਜ ਅਹਿਮਦ ਖ਼ਾਨ ਨੇ ਬੁੱਧਵਾਰ ਨੂੰ ਪੁਰਸ਼ ਟੀਮ ਲਈ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਜਦਕਿ ਇਸ ਤੋਂ ਬਾਅਦ ਉਸੇ ਦਿਨ ਪਰੀਨਾਜ਼, ਰਾਇਜ਼ਾ ਢਿੱਲੋਂ ਅਤੇ ਮਹੇਸ਼ਵਰੀ ਚੌਹਾਨ ਨੇ ਮਹਿਲਾ ਟੀਮ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਚੌਵੀ ਘੰਟਿਆਂ ਬਾਅਦ ਅਨੰਤਜੀਤ ਅਤੇ ਪਰੀਨਾਜ਼ ਨੇ ਫਿਰ ਤਗ਼ਮਾ ਆਪਣੇ ਨਾਂ ਕੀਤਾ। ਇਸ ਤਗ਼ਮੇ ਲਈ ਜੋੜੀ ਨੂੰ ਸਖ਼ਤ ਸੰਘਰਸ਼ ਕਰਨਾ ਪਿਆ। -ਪੀਟੀਆਈ
Advertisement
Advertisement
×

