DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: ਹਾਕੀ ’ਚ ਭਾਰਤ ਨੇ ਕੋਰੀਆ ਨੂੰ 8-2 ਨਾਲ ਦਰੜਿਆ

ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸਟ੍ਰਾਈਕਰ ਦਿਲਪ੍ਰੀਤ ਸਿੰਘ ਵੱਲੋਂ ਲਾਈ ਹੈਟ੍ਰਿਕ ਦੀ ਬਦੌਲਤ ਅੱਜ ਇੱਥੇ ਏਸ਼ਿਆਈ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕੋਰੀਆ ਨੂੰ 8-2 ਨਾਲ ਮਾਤ ਦਿੱਤੀ। ਇਸ ਤਰ੍ਹਾਂ ਟੀਮ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਲਗਪਗ ਪੱਕੀ...

  • fb
  • twitter
  • whatsapp
  • whatsapp
Advertisement

ਸ਼ਾਨਦਾਰ ਲੈਅ ਵਿੱਚ ਚੱਲ ਰਹੇ ਸਟ੍ਰਾਈਕਰ ਦਿਲਪ੍ਰੀਤ ਸਿੰਘ ਵੱਲੋਂ ਲਾਈ ਹੈਟ੍ਰਿਕ ਦੀ ਬਦੌਲਤ ਅੱਜ ਇੱਥੇ ਏਸ਼ਿਆਈ ਖੇਡਾਂ ’ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਕੋਰੀਆ ਨੂੰ 8-2 ਨਾਲ ਮਾਤ ਦਿੱਤੀ। ਇਸ ਤਰ੍ਹਾਂ ਟੀਮ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਲਗਪਗ ਪੱਕੀ ਕਰ ਲਈ ਹੈ। ਇਹ ਭਾਰਤ ਦੀ ਲਗਾਤਾਰ ਤੀਜੀ ਜਿੱਤ ਹੈ, ਜਿਸ ਨਾਲ ਉਹ ਪੂਲ ਏ ਵਿੱਚ ਚੋਟੀ ਉਤੇ ਹੈ। ਭਾਰਤ ਨੇ ਆਪਣੇ ਪਹਿਲੇ ਦੋ ਪੂਲ ਮੈਚਾਂ ਵਿੱਚ ਇੰਡੋਨੇਸ਼ੀਆ ਨੂੰ 13-1 ਅਤੇ ਸ੍ਰੀਲੰਕਾ ਨੂੰ 16-1 ਨਾਲ ਹਰਾਇਆ ਸੀ। ਦਿਲਪ੍ਰੀਤ (10ਵਾਂ, 26ਵਾਂ, 32ਵਾਂ ਮਿੰਟ) ਨੇ ਤਿੰਨ ਸ਼ਾਨਦਾਰ ਫੀਲਡ ਗੋਲ ਕੀਤੇ, ਜਦਕਿ ਅਭਿਸ਼ੇਕ (15ਵਾਂ, 38ਵਾਂ ਮਿੰਟ) ਨੇ ਦੋ ਗੋਲ ਕੀਤੇ। ਬਾਕੀ ਗੋਲ ਸ਼ਿਲਾਨੰਦ ਲਾਕੜਾ (ਚੌਥੇ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (11ਵਾਂ ਮਿੰਟ) ਅਤੇ ਰਾਜਿੰਦਰ ਸਿੰਘ (60ਵਾਂ ਮਿੰਟ) ਨੇ ਕੀਤੇ। ਕੋਰੀਆ ਵੱਲੋਂ ਕਿਮ ਜੇ ਹੋ (42ਵਾਂ ਮਿੰਟ) ਅਤੇ ਕਿਮ ਯੋਂਗ ਬੋਕ (52ਵਾਂ ਮਿੰਟ) ਨੇ ਗੋਲ ਕੀਤੇ। ਭਾਰਤ ਹੁਣ ਸ਼ਨਿਚਰਵਾਰ ਨੂੰ ਮੇਜ਼ਬਾਨ ਜਪਾਨ ਨਾਲ ਖੇਡੇਗਾ। -ਪੀਟੀਆਈ

Advertisement
Advertisement
×