DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: Weightlifting ਵਿੱਚ ਹਰਜਿੰਦਰ ਕੌਰ ਨੌਵੇਂ ਸਥਾਨ ’ਤੇ

ਉੱਤਰੀ ਕੋਰੀਆ ਦੀ ਸੌਂਗ ਕੁੱਕ ਨੇ ਵਿਸ਼ਵ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ

  • fb
  • twitter
  • whatsapp
  • whatsapp
Advertisement

ਏਸ਼ਿਆਈ ਖੇਡਾਂ ਦੇ ਮਹਿਲਾ 69 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਹਰਜਿੰਦਰ ਕੌਰ ਦੇ ਨੌਵੇਂ ਸਥਾਨ ’ਤੇ ਰਹਿਣ ਮਗਰੋਂ ਇਸ ਖੇਡ ਵਿੱਚ ਭਾਰਤ ਦਾ ਸਫ਼ਰ ਅੱਜ ਨਿਰਾਸ਼ਾਜਨਕ ਢੰਗ ਨਾਲ ਖ਼ਤਮ ਹੋ ਗਿਆ। ਰਾਸ਼ਟਰਮੰਡਲ ਖੇਡਾਂ ਵਿੱਚ ਦੋ ਵਾਰ ਤਗ਼ਮਾ ਜਿੱਤਣ ਵਾਲੀ ਪੰਜਾਬ ਦੀ 29 ਸਾਲਾ ਹਰਜਿੰਦਰ ਕੌਰ ਨੇ ਸਨੈਚ ਵਿੱਚ 94 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 110 ਕਿਲੋ ਸਣੇ ਕੁੱਲ 204 ਕਿਲੋ ਭਾਰ ਚੁੱਕਿਆ।

ਇਸ ਮੁਕਾਬਲੇ ਵਿੱਚ ਦਸ ਖਿਡਾਰਨਾਂ ਹਿੱਸਾ ਲੈ ਰਹੀਆਂ ਸਨ। ਹਰਜਿੰਦਰ ਆਪਣੇ ਸਨੈਚ ਦੇ ਤਿੰਨ ’ਚੋਂ ਦੋ ਕੋਸ਼ਿਸ਼ਾਂ ਵਿੱਚ ਨਾਕਾਮ ਰਹਿਣ ਕਾਰਨ ਸ਼ੁਰੂ ਵਿੱਚ ਹੀ ਤਗ਼ਮੇ ਦੀ ਦੌੜ ’ਚੋਂ ਬਾਹਰ ਹੋ ਗਈ ਸੀ। ਇਸ ਮਗਰੋਂ ਉਸ ਨੇ ਕਲੀਨ ਐਂਡ ਜਰਕ ਵਿੱਚ ਸਿਰਫ਼ ਇੱਕ ਹੀ ਕੋਸ਼ਿਸ਼ ਕੀਤੀ। ਉਸ ਦਾ ਕੁੱਲ ਭਾਰ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਉੱਤਰੀ ਕੋਰੀਆ ਦੀ ਸੌਂਗ ਕੁੱਕ ਹਯਾਂਗ ਨਾਲੋਂ 69 ਕਿਲੋ ਘੱਟ ਸੀ।

Advertisement

ਦੋ ਵਾਰ ਦੀ ਆਲਮੀ ਚੈਂਪੀਅਨ ਸੌਂਗ ਨੇ ਇਸ ਮੁਕਾਬਲੇ ਵਿੱਚ ਆਪਣੀ ਬਾਦਸ਼ਾਹਤ ਕਾਇਮ ਰੱਖਦਿਆਂ ਕੁੱਲ 273 ਕਿਲੋਗ੍ਰਾਮ (121 ਅਤੇ 152 ਕਿਲੋ) ਭਾਰ ਚੁੱਕਿਆ। ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਸ ਨੇ ਸਨੈਚ, ਕਲੀਨ ਐਂਡ ਜਰਕ ਅਤੇ ਕੁੱਲ ਭਾਰ ਦੇ ਵਿਸ਼ਵ ਰਿਕਾਰਡ ਤੋੜਦਿਆਂ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਏਸ਼ਿਆਈ ਖੇਡਾਂ ਦੇ ਵੇਟਲਿਫਟਿੰਗ ਮੁਕਾਬਲਿਆਂ ਵਿੱਚ ਭਾਰਤ ਦੀ ਝੋਲੀ ਸਿਰਫ਼ ਇੱਕ ਤਗ਼ਮਾ ਪਿਆ, ਜੋ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ 49 ਕਿਲੋ ਭਾਰ ਵਰਗ ਵਿੱਚ ਚਾਂਦੀ ਦੇ ਰੂਪ ਵਿੱਚ ਜਿੱਤਿਆ ਸੀ।

Advertisement

Advertisement
×