DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games ਦੀ ਹਾਰ ਨੇ ਬਣਾਇਆ World Champion: Manisha

ਆਲਮੀ ਕੁਸ਼ਤੀ ਚੈਂਪੀਅਨਸ਼ਿਪ ਦੇ 59 ਕਿਲੋ ਫਰੀਸਟਾਈਲ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦੀ ਪਹਿਲੀ ਮਹਿਲਾ ਸੀਨੀਅਰ ਆਲਮੀ ਚੈਂਪੀਅਨ ਬਣੀ ਮਨੀਸ਼ਾ ਭਾਨਵਾਲਾ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਖੁੰਝਣ ਦੀ ਨਿਰਾਸ਼ਾ ਨੇ ਹੀ ਉਸ ਅੰਦਰ ਇਤਿਹਾਸ ਰਚਣ...

  • fb
  • twitter
  • whatsapp
  • whatsapp
Advertisement

ਆਲਮੀ ਕੁਸ਼ਤੀ ਚੈਂਪੀਅਨਸ਼ਿਪ ਦੇ 59 ਕਿਲੋ ਫਰੀਸਟਾਈਲ ਵਰਗ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦੀ ਪਹਿਲੀ ਮਹਿਲਾ ਸੀਨੀਅਰ ਆਲਮੀ ਚੈਂਪੀਅਨ ਬਣੀ ਮਨੀਸ਼ਾ ਭਾਨਵਾਲਾ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ਵਿੱਚ ਤਗ਼ਮਾ ਖੁੰਝਣ ਦੀ ਨਿਰਾਸ਼ਾ ਨੇ ਹੀ ਉਸ ਅੰਦਰ ਇਤਿਹਾਸ ਰਚਣ ਦਾ ਜਜ਼ਬਾ ਭਰਿਆ। ਬੀਤੀ ਰਾਤ ਚੈਂਪੀਅਨਸ਼ਿਪ ਤੋਂ ਪਰਤਣ ’ਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਹੋਰ ਭਾਰਤੀ ਤਗ਼ਮਾ ਜੇਤੂਆਂ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ। ਪੀ ਟੀ ਆਈ ਵੀਡੀਓਜ਼ ਨਾਲ ਗੱਲਬਾਤ ਕਰਦਿਆਂ 29 ਸਾਲਾ ਮਨੀਸ਼ਾ ਨੇ ਕਿਹਾ ਕਿ ਏਸ਼ਿਆਈ ਖੇਡਾਂ ’ਚੋਂ ਖਾਲੀ ਹੱਥ ਪਰਤਣਾ ਮਾਨਸਿਕ ਤੌਰ ’ਤੇ ਬਹੁਤ ਔਖਾ ਸੀ, ਪਰ ਮਹਿਜ਼ 10 ਦਿਨਾਂ ਬਾਅਦ ਆਲਮੀ ਚੈਂਪੀਅਨਸ਼ਿਪ ਹੋਣ ਕਰ ਕੇ ਉਸ ਨੇ ਲਗਾਤਾਰ ਅਭਿਆਸ ਕੀਤਾ। ਉਸ ਨੂੰ ਅੰਦਰੋਂ ਅਹਿਸਾਸ ਸੀ ਕਿ ਉਹ ਇਸ ਵਾਰ ਇਤਿਹਾਸ ਰਚੇਗੀ। ਉਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਮਨੀਸ਼ਾ ਨੇ ਦੱਸਿਆ ਕਿ ਫਾਈਨਲ ਵਿੱਚ ਅਮਰੀਕੀ ਪਹਿਲਵਾਨ ਐਬੀਗੇਲ ਨੇਟੇ ਦਾ ਸ਼ੁਰੂਆਤੀ ਹਮਲਾਵਰ ਰੁਖ਼ ਉਸ ਦੇ ਪੱਖ ਵਿੱਚ ਗਿਆ। ਉਹ ਮੁਕਾਬਲੇ ਵਿੱਚ 0-6 ਨਾਲ ਪੱਛੜ ਰਹੀ ਸੀ, ਪਰ ਵਿਰੋਧੀ ਦੇ ਹਮਲਾਵਰ ਅੰਦਾਜ਼ ਦਾ ਫ਼ਾਇਦਾ ਚੁੱਕਦਿਆਂ ਉਸ ਨੇ ਸ਼ਾਨਦਾਰ ਵਾਪਸੀ ਕਰ ਕੇ 8-6 ਨਾਲ ਜਿੱਤ ਦਰਜ ਕੀਤੀ। ਵੱਖ-ਵੱਖ ਭਾਰ ਵਰਗਾਂ ਵਿੱਚ ਖੇਡ ਚੁੱਕੀ ਮਨੀਸ਼ਾ ਨੇ ਕਿਹਾ ਕਿ ਜੂਨੀਅਰ ਪੱਧਰ ’ਤੇ 65 ਕਿਲੋ ਅਤੇ ਫਿਰ 62 ਕਿਲੋ ਵਿੱਚ ਖੇਡਣ ਮਗਰੋਂ ਹੁਣ ਤਜਰਬਾ ਵਧਣ ਨਾਲ ਉਸ ਨੇ ਓਲੰਪਿਕ ਦੇ ਮੱਦੇਨਜ਼ਰ 57 ਕਿਲੋਗ੍ਰਾਮ ਵਰਗ ਚੁਣਨ ਦਾ ਫ਼ੈਸਲਾ ਕੀਤਾ ਹੈ।

Advertisement
Advertisement
×