DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Asian Games Cricket: ਭਾਰਤ ਤੇ ਪਾਕਿ ਟੀਮਾਂ ਸਿੱਧੇ ਕੁਆਰਟਰ ਫਾਈਨਲ ’ਚ

ਸ਼੍ਰੇਅਸ ਅਈਅਰ ਪੁਰਸ਼ ਅਤੇ ਹਰਮਨਪ੍ਰੀਤ ਮਹਿਲਾ ਟੀਮ ਦੀ ਕਪਤਾਨ ਹੋਵੇਗੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਮੌਜੂਦਾ ਚੈਂਪੀਅਨ ਭਾਰਤ ਅਤੇ ਪਾਕਿਸਤਾਨ ਨੂੰ ਇਸ ਸਾਲ ਦੀਆਂ ਏਸ਼ਿਆਈ ਖੇਡਾਂ ਦੇ ਪੁਰਸ਼ ਤੇ ਮਹਿਲਾ ਦੋਵਾਂ ਕ੍ਰਿਕਟ ਮੁਕਾਬਲਿਆਂ ਦੇ ਕੁਆਰਟਰ ਫਾਈਨਲ ਵਿੱਚ ਸਿੱਧਾ ਦਾਖ਼ਲਾ ਮਿਲਿਆ ਹੈ। ਭਾਰਤੀ ਮਹਿਲਾ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਜਪਾਨ ਖ਼ਿਲਾਫ਼ ਕਰੇਗੀ, ਜਦੋਂ ਕਿ ਪੁਰਸ਼ ਟੀਮ ਦੇ ਵਿਰੋਧੀ ਦਾ ਫ਼ੈਸਲਾ ਸ਼ੁਰੂਆਤੀ ਪੜਾਅ ਤੋਂ ਬਾਅਦ ਹੋਵੇਗਾ। ਮਹਿਲਾ ਟੀਮ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਜਾਂ ਚੀਨ ਨਾਲ ਭਿੜੇਗੀ। ਪੁਰਸ਼ ਕ੍ਰਿਕਟ ਮੁਕਾਬਲਾ 24 ਸਤੰਬਰ ਤੋਂ ਸ਼ੁਰੂ ਹੋ ਕੇ ਪਹਿਲੀ ਅਕਤੂਬਰ ਨੂੰ ਸਮਾਪਤ ਹੋਵੇਗਾ। ਸੈਮੀ ਫਾਈਨਲ ਵਿੱਚ ਪੁਰਸ਼ ਟੀਮ ਦਾ ਸਾਹਮਣਾ ਪਾਕਿਸਤਾਨ ਨਾਲ ਹੋ ਸਕਦਾ ਹੈ। ਸ਼੍ਰੇਅਸ ਅਈਅਰ ਭਾਰਤੀ ਪੁਰਸ਼ ਟੀਮ ਦੀ ਕਪਤਾਨੀ ਕਰੇਗਾ, ਜਦੋਂ ਕਿ ਹਰਮਨਪ੍ਰੀਤ ਕੌਰ ਮਹਿਲਾ ਟੀਮ ਦੀ ਕਪਤਾਨ ਹੋਵੇਗੀ।

ਮਹਿਲਾ ਵਰਗ ਦੇ ਮੁਕਾਬਲੇ 17 ਤੋਂ 22 ਸਤੰਬਰ ਤੱਕ ਕਰਵਾਏ ਜਾਣਗੇ। ਮਹਿਲਾ ਫਾਈਨਲ ਵਿੱਚ ਪਾਕਿਸਤਾਨ ਨਾਲ ਟੱਕਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੁਰਸ਼ ਮੁਕਾਬਲੇ ਵਿੱਚ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਸ਼ੁਰੂਆਤੀ ਪੜਾਅ ਵਿੱਚ ਗਰੁੱਪ ‘ਏ’ ਵਿੱਚ ਅਫ਼ਗਾਨਿਸਤਾਨ, ਜਪਾਨ ਤੇ ਨੇਪਾਲ ਅਤੇ ਗਰੁੱਪ ‘ਬੀ’ ਵਿੱਚ ਹਾਂਗਕਾਂਗ, ਮਲੇਸ਼ੀਆ ਅਤੇ ਓਮਾਨ ਸ਼ਾਮਲ ਹੋਣਗੇ। ਦੋਵੇਂ ਮੁਕਾਬਲੇ ਆਇਚੀ ਪ੍ਰਾਂਤ ਦੇ ਕੋਰੋਗੀ ਐਥਲੈਟਿਕ ਪਾਰਕ ਵਿੱਚ ਟੀ-20 ਫਾਰਮੈਟ ਵਿੱਚ ਖੇਡੇ ਜਾਣਗੇ।

Advertisement

Advertisement
Advertisement
×