DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games: Boxer ਅੰਕੁਸ਼ ਅਤੇ ਪਰਵੀਨ Final ’ਚ

ਨਰਿੰਦਰ ਨੇ ਕਾਂਸੇ ਦਾ ਤਗ਼ਮਾ ਜਿੱਤਿਆ

  • fb
  • twitter
  • whatsapp
  • whatsapp
featured-img featured-img
ਅੰਕੁਸ਼
Advertisement

ਭਾਰਤੀ ਮੁੱਕੇਬਾਜ਼ ਅੰਕੁਸ਼ ਪੰਘਾਲ ਅਤੇ ਪਰਵੀਨ ਹੁੱਡਾ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ਦੇ ਆਪੋ-ਆਪਣੇ ਫਾਈਨਲ ਮੁਕਾਬਲਿਆਂ ਵਿੱਚ ਥਾਂ ਬਣਾ ਲਈ ਹੈ। ਦੂਜੇ ਪਾਸੇ, ਨਰਿੰਦਰ ਬੇਰਵਾਲ ਦਾ ਸਫ਼ਰ ਸੁਪਰ-ਹੈਵੀਵੇਟ ਵਰਗ ਦੇ ਸੈਮੀ ਫਾਈਨਲ ਵਿੱਚ ਖ਼ਤਮ ਹੋ ਗਿਆ, ਜਿਸ ਕਰ ਕੇ ਉਸ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਦੇ ਸੈਮੀ ਫਾਈਨਲ ਵਿੱਚ ਅੰਕੁਸ਼ ਨੇ ਮੌਜੂਦਾ ਵਿਸ਼ਵ ਚੈਂਪੀਅਨ ਉਜ਼ਬੇਕਿਸਤਾਨ ਦੇ ਫਜ਼ਲਿਦੀਨ ਇਰਕਿਨਬੋਏਵ ਨੂੰ 4-1 ਨਾਲ ਹਰਾਇਆ। ਪਹਿਲੇ ਗੇੜ ਵਿੱਚ ਪੱਛੜਨ ਮਗਰੋਂ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਅੰਤਿਮ ਗੇੜ ਵਿੱਚ ਪੂਰਾ ਦਬਦਬਾ ਬਣਾਈ ਰੱਖਿਆ। ਇਸ ਜਿੱਤ ਨਾਲ ਉਹ ਅੱਠ ਸਾਲਾਂ ਬਾਅਦ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪੁੱਜਣ ਵਾਲਾ ਪਹਿਲਾ ਭਾਰਤੀ ਪੁਰਸ਼ ਮੁੱਕੇਬਾਜ਼ ਬਣ ਗਿਆ ਹੈ। ਦੂਜੇ ਪਾਸੇ ਮਹਿਲਾ 65 ਕਿਲੋਗ੍ਰਾਮ ਵਰਗ ਵਿੱਚ ਪਰਵੀਨ ਹੁੱਡਾ ਨੇ ਚੀਨ ਦੀ ਲੀ ਸ਼ੂ ਨੂੰ 5-0 ਨਾਲ ਕਰਾਰੀ ਮਾਤ ਦਿੱਤੀ। ਉਹ ਐੱਮ ਸੀ ਮੇਰੀਕੌਮ ਅਤੇ ਲਵਲੀਨਾ ਬੋਰਗੋਹੇਨ ਤੋਂ ਬਾਅਦ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਪੁੱਜਣ ਵਾਲੀ ਸਿਰਫ਼ ਤੀਜੀ ਭਾਰਤੀ ਮਹਿਲਾ ਹੈ। ਪੁਰਸ਼ਾਂ ਦੇ +90 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੇ ਨਰਿੰਦਰ ਬੇਰਵਾਲ ਨੂੰ ਵਿਸ਼ਵ ਚੈਂਪੀਅਨ ਕਜ਼ਾਖ਼ਸਤਾਨ ਦੇ ਐਬੇਕ ਓਰਲਬੇ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਇਹ ਨਰਿੰਦਰ ਦਾ ਏਸ਼ਿਆਈ ਖੇਡਾਂ ਵਿੱਚ ਲਗਾਤਾਰ ਦੂਜਾ ਕਾਂਸੀ ਦਾ ਤਗ਼ਮਾ ਹੈ।

Advertisement
Advertisement
×