DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਟੀ-20 ਕ੍ਰਿਕਟ ਵਿੱਚ ਬਿਨਾਂ ਗੇਂਦ ਖੇਡੇ Semi-Final ਵਿੱਚ ਪਹੁੰਚੀ Team India, ਖ਼ਰਾਬ ਮੌਸਮ ਕਾਰਨ ਰੱਦ ਹੋਇਆ Match

ਅਫ਼ਗਾਨਿਸਤਾਨ ਖ਼ਿਲਾਫ਼ ਕੁਆਰਟਰ ਫਾਈਨਲ ਮੈਚ ਮੀਂਹ ਦੀ ਭੇਟ ਚਡ਼ਿ੍ਹਆ; ਆਈ ਸੀ ਸੀ ਦਰਜਾਬੰਦੀ ਵਿੱਚ ਸਿਖਰਲੇ ਸਥਾਨ ’ਤੇ ਹੋਣ ਦਾ ਫ਼ਾਇਦਾ ਮਿਲਿਆ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਏਸ਼ਿਆਈ ਖੇਡਾਂ ਦੇ ਕ੍ਰਿਕਟ ਮੁਕਾਬਲਿਆਂ ਵਿੱਚ ਅੱਜ ਭਾਰਤੀ ਪੁਰਸ਼ ਟੀਮ ਬਿਨਾਂ ਕੋਈ ਗੇਂਦ ਖੇਡਿਆਂ ਹੀ ਸੈਮੀ ਫਾਈਨਲ ਵਿੱਚ ਪੁੱਜ ਗਈ। ਅਫ਼ਗਾਨਿਸਤਾਨ ਖ਼ਿਲਾਫ਼ ਖੇਡਿਆ ਜਾਣ ਵਾਲਾ ਕੁਆਰਟਰ ਫਾਈਨਲ ਮੈਚ ਖ਼ਰਾਬ ਮੌਸਮ ਕਾਰਨ ਰੱਦ ਕਰਨਾ ਪਿਆ ਅਤੇ ਆਈ ਸੀ ਸੀ ਦੀ ਟੀ-20 ਦਰਜਾਬੰਦੀ ਵਿੱਚ ਅਫ਼ਗਾਨਿਸਤਾਨ ਨਾਲੋਂ ਉੱਚੀ ਦਰਜਾਬੰਦੀ ਦੇ ਆਧਾਰ ’ਤੇ ਭਾਰਤ ਆਖ਼ਰੀ ਚਾਰ ਵਿੱਚ ਪਹੁੰਚਿਆ। ਦਰਜਾਬੰਦੀ ਵਿੱਚ ਭਾਰਤ ਪਹਿਲੇ ਅਤੇ ਅਫ਼ਗਾਨਿਸਤਾਨ 10ਵੇਂ ਸਥਾਨ ’ਤੇ ਕਾਬਜ਼ ਹੈ। ਇਸੇ ਤਰ੍ਹਾਂ ਪਾਕਿਸਤਾਨੀ ਟੀਮ ਵੀ ਹਾਂਗਕਾਂਗ ਖ਼ਿਲਾਫ਼ ਮੈਚ ਰੱਦ ਹੋਣ ਕਾਰਨ ਆਪਣੀ ਉੱਚੀ ਰੈਂਕਿੰਗ ਸਦਕਾ ਸੈਮੀ ਫਾਈਨਲ ਵਿੱਚ ਪੁੱਜ ਗਈ ਹੈ।

ਹੁਣ ਸੈਮੀ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਨੇਪਾਲ ਅਤੇ ਸ੍ਰੀਲੰਕਾ ਵਿਚਾਲੇ ਮੰਗਲਵਾਰ ਨੂੰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਜੇ ਨਾਗੋਆ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇਹ ਮੈਚ ਵੀ ਰੱਦ ਹੁੰਦਾ ਹੈ, ਤਾਂ ਬਿਹਤਰ ਦਰਜਾਬੰਦੀ ਦੇ ਆਧਾਰ ’ਤੇ ਸ੍ਰੀਲੰਕਾ ਦੀ ਟੀਮ ਸੈਮੀ ਫਾਈਨਲ ਵਿੱਚ ਭਾਰਤ ਨਾਲ ਖੇਡੇਗੀ।

Advertisement

ਭਾਰਤੀ ਦੀ ਕਪਤਾਨੀ ਸ਼੍ਰੇਅਸ ਅਈਅਰ ਕਰ ਰਿਹਾ ਹੈ ਅਤੇ ਵੀ ਵੀ ਐੱਸ ਲਕਸ਼ਮਣ ਕੋਚ ਦੀ ਭੂਮਿਕਾ ਨਿਭਾ ਰਿਹਾ ਹੈ। ਮੈਚ ਰੱਦ ਹੋਣ ਮਗਰੋਂ ਲੈੱਗ ਸਪਿੰਨਰ ਰਵੀ ਬਿਸ਼ਨੋਈ ਨੇ ਕਿਹਾ ਕਿ ਉਹ ਆਉਣ ਵਾਲੇ ਮੈਚਾਂ ਵਿੱਚ ਜਪਾਨ ਦੇ ਲੋਕਾਂ ਨੂੰ ਚੰਗੀ ਕ੍ਰਿਕਟ ਦਿਖਾਉਣਗੇ। ਏਸ਼ਿਆਈ ਖੇਡਾਂ ਦਾ ਤਜਰਬਾ ਵਿਸ਼ਵ ਕੱਪ ਨਾਲੋਂ ਬਿਲਕੁਲ ਵੱਖਰਾ ਹੈ ਕਿਉਂਕਿ ਇੱਥੇ ਹੋਰ ਖੇਡਾਂ ਦੇਖਣ ਦਾ ਵੀ ਮੌਕਾ ਮਿਲਦਾ ਹੈ। ਸਟੇਡੀਅਮ ਦੂਰ ਹੋਣ ਕਾਰਨ ਉਹ ਹੁਣ ਤੱਕ ਹੋਰ ਖੇਡਾਂ ਨਹੀਂ ਦੇਖ ਸਕਿਆ, ਪਰ ਛੁੱਟੀ ਵਾਲੇ ਦਿਨ ਉਹ ਇਨ੍ਹਾਂ ਦਾ ਆਨੰਦ ਜ਼ਰੂਰ ਲਵੇਗਾ।

Advertisement

Advertisement
×