Asian Games 2026: Kabaddi ਟੀਮਾਂ ਸੋਨ ਤਗ਼ਮਿਆਂ ਤੋਂ ਇੱਕ ਕਦਮ ਦੂਰ
ਏਸ਼ਿਆਈ ਖੇਡਾਂ ਵਿੱਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੇ ਆਪੋ-ਆਪਣੇ ਮੁਕਾਬਲਿਆਂ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਜ ਖੇਡੇ ਗਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਦਰਜ ਕਰ ਕੇ ਦੋਵਾਂ ਟੀਮਾਂ ਨੇ...
ਏਸ਼ਿਆਈ ਖੇਡਾਂ ਵਿੱਚ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੇ ਆਪੋ-ਆਪਣੇ ਮੁਕਾਬਲਿਆਂ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਜ ਖੇਡੇ ਗਏ ਸੈਮੀ ਫਾਈਨਲ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਦਰਜ ਕਰ ਕੇ ਦੋਵਾਂ ਟੀਮਾਂ ਨੇ ਸੋਨ ਤਗ਼ਮੇ ਵੱਲ ਮਜ਼ਬੂਤ ਕਦਮ ਵਧਾਇਆ ਹੈ। ਮਹਿਲਾ ਵਰਗ ਦੇ ਸੈਮੀ ਫਾਈਨਲ ਵਿੱਚ ਭਾਰਤ ਨੇ ਨੇਪਾਲ ਨੂੰ 48-24 ਨਾਲ ਕਰਾਰੀ ਮਾਤ ਦਿੱਤੀ। ਮੈਚ ਦੇ ਪਹਿਲੇ ਅੱਧ ਵਿੱਚ ਭਾਰਤੀ ਟੀਮ ਨੇ ਚਾਰ ਆਲ-ਆਊਟ ਅਤੇ ਚਾਰ ਬੋਨਸ ਅੰਕਾਂ ਦੀ ਮਦਦ ਨਾਲ 31-17 ਦੀ ਵੱਡੀ ਲੀਡ ਬਣਾ ਲਈ ਸੀ। ਦੂਜੇ ਅੱਧ ਵਿੱਚ ਵੀ ਨੇਪਾਲ ਦੀ ਟੀਮ ਕੋਈ ਖ਼ਾਸ ਚੁਣੌਤੀ ਨਹੀਂ ਦੇ ਸਕੀ ਅਤੇ ਸਿਰਫ਼ ਸੱਤ ਅੰਕ ਹੀ ਹਾਸਲ ਕਰ ਸਕੀ। ਪੁਰਸ਼ ਟੀਮ ਦੇ ਮੁਕਾਬਲੇ ਵਿੱਚ ਵੀ ਭਾਰਤ ਨੇ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ ਅਤੇ ਥਾਈਲੈਂਡ ਨੂੰ 66-28 ਦੇ ਵੱਡੇ ਫ਼ਰਕ ਨਾਲ ਹਰਾਇਆ। ਪਹਿਲੇ ਅੱਧ ਤੱਕ ਭਾਰਤ ਕੋਲ 37-18 ਦੀ ਲੀਡ ਸੀ, ਜੋ ਮੈਚ ਦੇ ਅਖੀਰ ਤੱਕ ਕਾਇਮ ਰਹੀ। ਦੋਵਾਂ ਟੀਮਾਂ ਦੇ ਤਜਰਬੇ ਦਾ ਫ਼ਰਕ ਇਸ ਗੱਲ ਤੋਂ ਸਾਫ਼ ਝਲਕਦਾ ਸੀ ਕਿ ਮੈਚ ਦੌਰਾਨ ਭਾਰਤ ਨੇ 15 ਬੋਨਸ ਅੰਕ ਹਾਸਲ ਕੀਤੇ, ਜਦਕਿ ਥਾਈਲੈਂਡ ਨੂੰ ਸਿਰਫ਼ ਪੰਜ ਅੰਕ ਮਿਲੇ। ਹੁਣ ਸੋਨ ਤਗ਼ਮੇ ਲਈ ਦੋਵਾਂ ਭਾਰਤੀ ਟੀਮਾਂ ਦਾ ਮੁਕਾਬਲਾ ਇਰਾਨ ਨਾਲ ਹੋਵੇਗਾ।

