DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਭਾਰਤੀ ਮਹਿਲਾ ਰਿਲੇਅ ਟੀਮ ਨੇ ਪਹਿਲਾ Gold Medal ਜਿੱਤਿਆ , Gulveer Singh ਨੇ ਰਚਿਆ ਇਤਿਹਾਸ

ਮਹਿਲਾ 4x400 ਮੀਟਰ ਰਿਲੇਅ ਵਿੱਚ ਕਿਰਨ, ਪੂਵੰਮਾ, ਪ੍ਰਾਚੀ ਤੇ ਵਿਥਿਆ ਦੀ ਟੀਮ ਨੇ ਸੋਨ ਤਗ਼ਮਾ ਜਿੱਤਿਆ; 4x100 ਮਿਕਸਡ ਤੇ ਪੁਰਸ਼ ਰਿਲੇਅ ’ਚ ਭਾਰਤ ਨੇ ਕਾਂਸੇ ਦੇ ਤਗ਼ਮੇ ਜਿੱਤੇ; ਗੁਲਵੀਰ ਨੇ 5000 ਮੀਟਰ ’ਚ ਕਾਂਸਾ ਜਿੱਤ ਕੇ ਤਗ਼ਮਿਆਂ ਦੀ ਹੈਟ੍ਰਿਕ ਕੀਤੀ; ਪੂਜਾ ਨੇ ਵੀ ਉੱਚੀ ਛਾਲ ਵਿੱਚ ਦੇਸ਼ ਦੀ ਝੋਲੀ ਕਾਂਸੇ ਦਾ ਤਗ਼ਮਾ ਪਾਇਆ

  • fb
  • twitter
  • whatsapp
  • whatsapp
featured-img featured-img
ਸੋਨ ਤਗ਼ਮਾ ਜਿੱਤਣ ਮਗਰੋਂ ਖ਼ੁਸ਼ੀ ਮਨਾਉਂਦੀਆਂ ਹੋਈਆਂ ਕਿਰਨ ਪਾਹਲ, ਪ੍ਰਾਚੀ, ਪੂਵੰਮਾ ਮਾਚੇਤਿਰਾ ਅਤੇ ਵਿਥਿਆ ਰਾਮਰਾਜ। -ਫੋਟੋ: ਪੀਟੀਆਈ
Advertisement

ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਅਤੇ ਚਾਰ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ। ਮਹਿਲਾ 4x400 ਮੀਟਰ ਰਿਲੇਅ ਵਿੱਚ ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਰਤ ਨੂੰ ਪਹਿਲਾ ਸੋਨੇ ਦਾ ਤਗ਼ਮਾ ਜਿੱਤਵਾਇਆ ਹੈ। ਇਸ ਤੋਂ ਇਲਾਵਾ ਗੁਲਵੀਰ ਸਿੰਘ ਨੇ ਆਪਣਾ ਤੀਜਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਕਿਰਨ ਪਾਹਲ, ਪੂਵੰਮਾ ਮਾਚੇਤਿਰਾ, ਪ੍ਰਾਚੀ ਅਤੇ ਵਿਥਿਆ ਰਾਮਰਾਜ ਦੀ ਭਾਰਤੀ ਮਹਿਲਾ ਰਿਲੇਅ ਟੀਮ ਨੇ ਸ਼ਾਨਦਾਰ ਦੌੜ ਲਾਉਂਦਿਆਂ 3:29.69 ਮਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਬਹਿਰੀਨ ਨੇ ਦੂਜਾ ਅਤੇ ਚੀਨ ਨੇ ਤੀਜਾ ਸਥਾਨ ਮੱਲਿਆ। ਇਸ ਤੋਂ ਪਹਿਲਾਂ ਗੁਰਿੰਦਰਵੀਰ ਸਿੰਘ, ਅਨੀਮੇਸ਼ ਕੁਜੂਰ, ਸਨੇਹਾ ਸੱਤਿਆਨਾਰਾਇਣ ਅਤੇ ਹਰਿਤਾ ਭੱਦਰਾ ਦੀ ਮਿਕਸਡ ਰਿਲੇਅ ਟੀਮ ਨੇ 41.06 ਸੈਕਿੰਡ ਦੇ ਨਿੱਜੀ ਸਰਬੋਤਮ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੁਕਾਬਲੇ ਵਿੱਚ ਚੀਨ ਨੇ ਸੋਨਾ ਅਤੇ ਥਾਈਲੈਂਡ ਨੇ ਚਾਂਦੀ ਜਿੱਤੀ।

ਦੂਜੇ ਪਾਸੇ ਭਾਰਤ ਦੇ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ 13 ਮਿੰਟ 32.75 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਹ 1500 ਅਤੇ 10000 ਮੀਟਰ ਦੌੜ ਵਿੱਚ ਵੀ ਚਾਂਦੀ ਦੇ ਤਗ਼ਮੇ ਜਿੱਤ ਚੁੱਕਾ ਹੈ। ਇਸ ਕਾਂਸੇ ਦੇ ਤਗ਼ਮੇ ਨਾਲ ਉਸ ਨੇ ਤਗ਼ਮਿਆਂ ਦੀ ਹੈਟ੍ਰਿਕ ਪੂਰੀ ਕਰ ਲਈ ਹੈ। ਉਹ ਲੈਵੀ ਪਿੰਟੋ, ਪੀ ਟੀ ਊਸ਼ਾ ਅਤੇ ਕੇ ਐੱਮ ਬੀਨਾਮੋਲ ਤੋਂ ਬਾਅਦ ਇੱਕੋ ਏਸ਼ਿਆਈ ਖੇਡਾਂ ਵਿੱਚ ਐਥਲੈਟਿਕਸ ’ਚ ਤਿੰਨ ਤਗ਼ਮੇ ਜਿੱਤਣ ਵਾਲਾ ਚੌਥਾ ਭਾਰਤੀ ਅਤੇ ਦੂਜਾ ਪੁਰਸ਼ ਐਥਲੀਟ ਬਣ ਗਿਆ ਹੈ। ਇਸੇ ਦੌਰਾਨ ਮਹਿਲਾ ਉੱਚੀ ਛਾਲ ਵਿੱਚ ਪੂਜਾ ਸਿੰਘ ਨੇ 1.84 ਮੀਟਰ ਦੀ ਛਾਲ ਮਾਰ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ।

Advertisement

ਦਿਨ ਦੇ ਆਖਰੀ ਟਰੈਕ ਮੁਕਾਬਲੇ ਵਿੱਚ ਧਰਮਵੀਰ ਚੌਧਰੀ, ਮਨੂ ਥੇਕੀਨਾਲਿਲ, ਜੈ ਕੁਮਾਰ ਅਤੇ ਵਿਸ਼ਾਲ ਥੇਨਾਰਾਸੂ ਦੀ 4x100 ਮੀਟਰ ਪੁਰਸ਼ ਰਿਲੇਅ ਟੀਮ ਨੇ ਤਿੰਨ ਮਿੰਟ 1.61 ਸੈਕਿੰਡ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਜਪਾਨ ਅਤੇ ਕਤਰ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ।

Advertisement

ਮਹਿਲਾ ਹੈਮਰ ਥਰੋਅ ਮੁਕਾਬਲੇ ਵਿੱਚ ਤਾਨੀਆ ਚੌਧਰੀ 65.35 ਮੀਟਰ ਨਾਲ ਚੌਥੇ ਅਤੇ ਅਨੁਸ਼ਕਾ ਯਾਦਵ 64.56 ਮੀਟਰ ਨਾਲ ਪੰਜਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੇ ਪੋਲ ਵਾਲਟ ਵਿੱਚ ਦੇਵ ਕੁਮਾਰ ਮੀਨਾ ਨੇ 5.50 ਮੀਟਰ ਦੀ ਛਾਲ ਨਾਲ ਨਵਾਂ ਕੌਮੀ ਰਿਕਾਰਡ ਬਣਾਇਆ, ਪਰ ਉਹ ਸੱਤਵੇਂ ਸਥਾਨ ’ਤੇ ਰਿਹਾ।

Advertisement
×