DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਜਪਾਨ ਨੂੰ ਹਰਾ ਕੇ ਭਾਰਤੀ ਪੁਰਸ਼ Badminton ਟੀਮ ਦਾ ਤਗ਼ਮਾ ਪੱਕਾ

ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਕੁਆਰਟਰ ਫਾਈਨਲ ਵਿੱਚ 3-0 ਨਾਲ ਹਰਾ ਕੇ ਆਪਣੇ ਲਈ ਤਗ਼ਮਾ ਪੱਕਾ ਕਰ ਲਿਆ ਹੈ। ਇਸ ਦੇ ਉਲਟ ਭਾਰਤੀ ਮਹਿਲਾ ਟੀਮ ਮੇਜ਼ਬਾਨ ਜਪਾਨ ਹੱਥੋਂ ਹੀ 1-3...

  • fb
  • twitter
  • whatsapp
  • whatsapp
featured-img featured-img
ਸ਼ਾਟ ਮੋੜਦਾ ਹੋਇਆ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ। -ਫੋਟੋ: ਰਾਇਟਰਜ਼
Advertisement

ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਕੁਆਰਟਰ ਫਾਈਨਲ ਵਿੱਚ 3-0 ਨਾਲ ਹਰਾ ਕੇ ਆਪਣੇ ਲਈ ਤਗ਼ਮਾ ਪੱਕਾ ਕਰ ਲਿਆ ਹੈ। ਇਸ ਦੇ ਉਲਟ ਭਾਰਤੀ ਮਹਿਲਾ ਟੀਮ ਮੇਜ਼ਬਾਨ ਜਪਾਨ ਹੱਥੋਂ ਹੀ 1-3 ਨਾਲ ਹਾਰ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਪੁਰਸ਼ਾਂ ਦੇ ਮੁਕਾਬਲੇ ਵਿੱਚ ਲਕਸ਼ੈ ਸੇਨ ਨੇ ਸ਼ਾਨਦਾਰ ਵਾਪਸੀ ਨਾਲ ਟੀਮ ਨੂੰ ਜੇਤੂ ਸ਼ੁਰੂਆਤ ਦਿਵਾਈ। ਫ਼ੈਸਲਾਕੁਨ ਗੇਮ ਵਿੱਚ 14-19 ਨਾਲ ਪਿੱਛੇ ਹੋਣ ਦੇ ਬਾਵਜੂਦ ਲਕਸ਼ੈ ਨੇ ਲਗਾਤਾਰ ਸੱਤ ਅੰਕ ਲੈ ਕੇ ਕੋਦਾਈ ਨਾਰਾਓਕਾ ਨੂੰ 11-21, 21-5, 21-19 ਨਾਲ ਹਰਾਇਆ।

ਇਸ ਮਗਰੋਂ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਹੋਕੀ ਤਾਕੁਰੋ ਅਤੇ ਕੋਬਾਯਾਸ਼ੀ ਯੂਗੋ ਨੂੰ 21-18, 24-22 ਨਾਲ ਮਾਤ ਦਿੱਤੀ। ਤੀਜੇ ਮੈਚ ਵਿੱਚ ਆਯੂਸ਼ ਸ਼ੈੱਟੀ ਨੇ ਕੋਕੀ ਵਾਤਾਨਾਬੇ ਨੂੰ 21-10, 21-19 ਨਾਲ ਹਰਾ ਕੇ ਭਾਰਤ ਨੂੰ ਸੈਮੀ ਫਾਈਨਲ ਵਿੱਚ ਪਹੁੰਚਾ ਦਿੱਤਾ। ਭਾਰਤ ਦਾ ਅਗਲਾ ਮੁਕਾਬਲਾ ਚੀਨ ਜਾਂ ਕੋਰੀਆ ਨਾਲ ਹੋਵੇਗਾ। ਦੂਜੇ ਪਾਸੇ ਮਹਿਲਾਵਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਪੀ ਵੀ ਸਿੰਧੂ ਦੀ ਹਾਰ ਨਾਲ ਟੀਮ ਨੂੰ ਵੱਡਾ ਝਟਕਾ ਲੱਗਾ। ਸਿੰਧੂ ਨੇ ਅਕਾਨੇ ਯਾਮਾਗੁਚੀ ਖ਼ਿਲਾਫ਼ ਪਹਿਲੀ ਗੇਮ 23-21 ਨਾਲ ਜਿੱਤੀ ਪਰ ਅਗਲੀਆਂ ਦੋ ਗੇਮਾਂ ਉਹ 18-21 ਅਤੇ 11-21 ਨਾਲ ਹਾਰ ਗਈ। ਭਾਰਤ ਵੱਲੋਂ ਸਿਰਫ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਡਬਲਜ਼ ਜੋੜੀ ਨੇ ਹੀ ਆਪਣਾ ਮੈਚ ਜਿੱਤਿਆ।

Advertisement

Advertisement
Advertisement
×