DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Asian Games 2026 cricket: ਸੂਚੀ ’ਚ ਸੂਰਿਆਕੁਮਾਰ ਜਾਂ ਸ਼ੁਭਮਨ ਨਹੀਂ

30 ਸੰਭਾਵੀ ਖਿਡਾਰੀਆਂ ਵਿੱਚ ਸੂਰਿਆਵੰਸ਼ੀ ਨੂੰ ਮਿਲੀ ਜਗ੍ਹਾ

  • fb
  • twitter
  • whatsapp
  • whatsapp
Advertisement
ਤੀਹ ਮੈਂਬਰੀ ਸੰਭਾਵੀ ਪੁਰਸ਼ ਖਿਡਾਰੀਆਂ ਦੀ ਲੰਬੀ ਸੂਚੀ, ਜਿਸ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਦੇ ਆਈਚੀ-ਨਾਗੋਯਾ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ ਓ ਏ) ਨੂੰ ਸੌਂਪਿਆ ਹੈ, ਵਿੱਚ ਭਾਰਤ ਦੇ ਮੌਜੂਦਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਅਤੇ ਟੈਸਟ ਤੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਵਜੋਂ ਦੋ ਵੱਡੇ ਨਾਮ ਗ਼ਾਇਬ ਹਨ। ਦੂਜੇ ਪਾਸੇ, ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।

Advertisement

ਇਹ ਪਹਿਲਾਂ ਹੀ ਤੈਅ ਹੋ ਚੁੱਕਾ ਸੀ ਕਿ ਕ੍ਰਿਕਟ ਕੰਟਰੋਲ ਬੋਰਡ ਨੂੰ ਦੋ ਵੱਖ-ਵੱਖ ਟੀ-20 ਟੀਮਾਂ ਦੀ ਚੋਣ ਕਰਨੀ ਪਵੇਗੀ, ਕਿਉਂਕਿ ਭਾਰਤ ਦੀ ਵੈਸਟਇੰਡੀਜ਼ ਵਿਰੁੱਧ ਘਰੇਲੂ ਸੀਮਤ ਓਵਰਾਂ (ਸਫੈਦ ਗੇਂਦ) ਦੀ ਲੜੀ ਇਸ ਚਾਰ ਸਾਲਾਂ ਮਗਰੋਂ ਹੋਣ ਵਾਲੇ ਮਹਾਕੁੰਭ (ਏਸ਼ਿਆਈ ਖੇਡਾਂ) ਦੇ ਸਮੇਂ ਨਾਲ ਟਕਰਾ ਰਹੀ ਹੈ। ਵੈਸਟਇੰਡੀਜ਼ ਲੜੀ ਵਿੱਚ 27 ਸਤੰਬਰ ਤੋਂ 17 ਅਕਤੂਬਰ ਦਰਮਿਆਨ ਅੱਠ ਸੀਮਤ ਓਵਰਾਂ ਦੇ ਮੈਚ (ਤਿੰਨ ਇਕ ਰੋਜ਼ਾ ਅਤੇ ਪੰਜ ਟੀ-20) ਖੇਡੇ ਜਾਣੇ ਹਨ। ਸ਼ੁਭਮਨ ਗਿੱਲ ਵੱਲੋਂ ਇਕ ਰੋਜ਼ਾ ਲੜੀ ਵਿੱਚ ਟੀਮ ਦੀ ਅਗਵਾਈ ਕੀਤੇ ਜਾਣ ਦੀ ਉਮੀਦ ਹੈ, ਇਸ ਲਈ ਉਸ ਨੂੰ ਏਸ਼ਿਆਈ ਖੇਡਾਂ ਲਈ ਨਹੀਂ ਚੁਣਿਆ ਗਿਆ ਹੈ। ਹਾਲਾਂਕਿ, ਕੁਝ ਖਿਡਾਰੀ ਇਕ ਰੋਜ਼ਾ ਅਤੇ ਟੀ-20 ਦੋਵਾਂ ਟੀਮਾਂ ਵਿੱਚ ਸਾਂਝੇ ਹਨ, ਪਰ ਏਸ਼ਿਆਈ ਖੇਡਾਂ ਵਿੱਚ ਪੁਰਸ਼ ਕ੍ਰਿਕਟ ਦੇ ਮੁਕਾਬਲੇ 24 ਸਤੰਬਰ ਤੋਂ 3 ਅਕਤੂਬਰ ਦਰਮਿਆਨ ਹੋਣਗੇ, ਜਿਸ ਕਾਰਨ ਚੋਣਕਾਰਾਂ ਨੂੰ ਦੋ ਵੱਖ-ਵੱਖ ਟੀਮਾਂ ਚੁਣਨ ਲਈ ਖਿਡਾਰੀਆਂ ਦਾ ਵੱਡਾ ਸਮੂਹ ਬਣਾਉਣ ਲਈ ਮਜਬੂਰ ਹੋਣਾ ਪਿਆ ਹੈ।

Advertisement

ਸਮਝਿਆ ਜਾਂਦਾ ਹੈ ਕਿ ਜਿੱਥੋਂ ਤੱਕ 2028 ਓਲੰਪਿਕ ਖੇਡਾਂ ਅਤੇ ਅਗਲੇ ਟੀ-20 ਵਿਸ਼ਵ ਕੱਪ ਦਾ ਸਵਾਲ ਹੈ, ਸੂਰਿਆਕੁਮਾਰ ਯਾਦਵ ਹੁਣ ਭਵਿੱਖ ਦੀਆਂ ਵੱਡੀਆਂ ਯੋਜਨਾਵਾਂ ਦਾ ਹਿੱਸਾ ਨਹੀਂ ਹਨ, ਇਸ ਲਈ ਏਸ਼ਿਆਈ ਖੇਡਾਂ ਦੀ ਲੰਬੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਨਾ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਏਸ਼ਿਆਈ ਖੇਡਾਂ ਦੀ ਇਸ ਸੂਚੀ ਵਿੱਚ ਕਪਤਾਨੀ ਦੇ ਮੁੱਖ ਦਾਅਵੇਦਾਰ ਸ਼੍ਰੇਅਸ ਅਈਅਰ, ਸੰਜੂ ਸੈਮਸਨ ਅਤੇ ਤਿਲਕ ਵਰਮਾ ਹਨ।

Advertisement
×