Asian Games 2026: ਐਥਲੀਟ Manpreet Kaur ਨੇ Shot Put ਮੁਕਾਬਲੇ ਵਿੱਚ Bronze Medal ਜਿੱਤਿਆ
ਭਾਰਤੀ ਐਥਲੀਟ ਮਨਪ੍ਰੀਤ ਕੌਰ ਨੇ ਏਸ਼ਿਆਈ ਖੇਡਾਂ ਦੇ ਮਹਿਲਾ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ। ਅੱਜ ਖੇਡੇ ਗਏ ਇਸ ਫਾਈਨਲ ਮੁਕਾਬਲੇ ਵਿੱਚ ਉਸ ਨੇ 17.17 ਮੀਟਰ ਦੂਰ ਗੋਲਾ ਸੁੱਟ ਕੇ ਤੀਜਾ...
ਭਾਰਤੀ ਐਥਲੀਟ ਮਨਪ੍ਰੀਤ ਕੌਰ ਨੇ ਏਸ਼ਿਆਈ ਖੇਡਾਂ ਦੇ ਮਹਿਲਾ ਸ਼ਾਟਪੁੱਟ (ਗੋਲਾ ਸੁੱਟਣ) ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ। ਅੱਜ ਖੇਡੇ ਗਏ ਇਸ ਫਾਈਨਲ ਮੁਕਾਬਲੇ ਵਿੱਚ ਉਸ ਨੇ 17.17 ਮੀਟਰ ਦੂਰ ਗੋਲਾ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਈਵੈਂਟ ਦਾ ਸੋਨ ਤਗ਼ਮਾ ਚੀਨ ਦੀ ਸੌਂਗ ਜਿਆਯੂਨ (19.40 ਮੀਟਰ) ਅਤੇ ਚਾਂਦੀ ਦਾ ਤਗ਼ਮਾ ਜ਼ਾਂਗ ਲਿਨਰੂ (18.14 ਮੀਟਰ) ਨੇ ਜਿੱਤਿਆ। 36 ਸਾਲਾ ਨੇ ਇਸ ਤੋਂ ਪਹਿਲਾਂ 2023 ਦੀ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ; ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਉਹ ਪੰਜਵੇਂ ਸਥਾਨ ’ਤੇ ਰਹੀ ਸੀ। ਪਿਛਲੇ ਮਹੀਨੇ ਗਲਾਸਗੋ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਉਸ ਨੇ 17.49 ਮੀਟਰ ਗੋਲਾ ਸੁੱਟ ਕੇ ਚੌਥਾ ਸਥਾਨ ਹਾਸਲ ਕੀਤਾ ਸੀ। ਮਨਪ੍ਰੀਤ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 18.06 ਮੀਟਰ ਹੈ, ਜੋ ਉਸ ਨੇ 2022 ਵਿੱਚ ਕੀਤਾ ਸੀ। ਇਸੇ ਸਾਲ ਉਸ ਨੇ ਰਾਸ਼ਟਰੀ ਇੰਟਰ ਸਟੇਟ ਚੈਂਪੀਅਨਸ਼ਿਪ ਦੌਰਾਨ 17.75 ਮੀਟਰ ਦੀ ਦੂਰੀ ਨਾਲ ਸੋਨ ਤਗ਼ਮਾ ਜਿੱਤ ਕੇ ਏਸ਼ਿਆਈ ਖੇਡਾਂ ਲਈ ਕੁਆਲੀਫਾਈ ਕੀਤਾ ਸੀ।

