DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: 12 ਸਾਲਾਂ ਦਾ ਲੰਮਾ ਇੰਤਜ਼ਾਰ ਖਤਮ; ਮੀਰਾਬਾਈ ਨੇ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਚਾਂਦੀ ਦਾ ਤਗਮਾ 

1998 ਵਿੱਚ ਕਰਣਮ ਮੱਲੇਸ਼ਵਰੀ ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਵੇਟਲਿਫਟਿੰਗ 'ਚ ਭਾਰਤ ਦਾ ਪਹਿਲਾ ਤਗਮਾ

  • fb
  • twitter
  • whatsapp
  • whatsapp
featured-img featured-img
Photo: PTI
Advertisement

ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਬੁੱਧਵਾਰ ਨੂੰ ਇੱਥੇ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਏਸ਼ਿਆਈ ਖੇਡਾਂ ਵਿੱਚ ਤਗਮੇ ਦਾ 12 ਸਾਲਾਂ ਦਾ ਲੰਮਾ ਇੰਤਜ਼ਾਰ ਖਤਮ ਕੀਤਾ। ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਮੀਰਾਬਾਈ ਨੇ ਸਨੈਚ ਵਿੱਚ 88 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 111 ਕਿਲੋਗ੍ਰਾਮ ਭਾਰ ਦੇ ਨਾਲ ਕੁੱਲ 198 ਕਿਲੋਗ੍ਰਾਮ ਭਾਰ ਚੁੱਕਿਆ। ਇਹ 1998 ਵਿੱਚ ਕਰਣਮ ਮੱਲੇਸ਼ਵਰੀ ਦੇ ਚਾਂਦੀ ਦੇ ਤਗਮੇ ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਵੇਟਲਿਫਟਿੰਗ 'ਚ ਭਾਰਤ ਦਾ ਪਹਿਲਾ ਤਗਮਾ ਹੈ।

ਮੀਰਾਬਾਈ ਨੇ ਤਗਮਾ ਜਿੱਤਣ ਉੱਤੇ ਕਿਹਾ, ''ਏਸ਼ਿਆਈ ਖੇਡਾਂ ਵਿੱਚ ਤਗਮਾ ਜਿੱਤਣਾ ਸੁਪਨਾ ਸੱਚ ਹੋਣ ਵਰਗਾ ਹੈ। ਮੈਂ ਪਿਛਲੇ 12 ਸਾਲਾਂ ਤੋਂ, 2014 ਦੀਆਂ ਏਸ਼ਿਆਈ ਖੇਡਾਂ ਤੋਂ ਹੀ ਇਸ ਤਗਮੇ ਲਈ ਕੋਸ਼ਿਸ਼ ਕਰ ਰਹੀ ਸੀ। ਇਸ ਤਗਮੇ ਨਾਲ ਮੇਰਾ ਜੀਵਨ ਪੂਰਾ ਹੋ ਗਿਆ ਹੈ। ਹੁਣ ਮੈਂ ਬਹੁਤ ਹਲਕਾ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਸੁਪਨਿਆਂ ਦੀਆਂ ਏਸ਼ਿਆਈ ਖੇਡਾਂ ਹਨ।''

Advertisement

ਉੱਥੇ ਹੀ ਉੱਤਰੀ ਕੋਰੀਆ ਦੀ ਦੋ ਵਾਰ ਦੀ ਵਿਸ਼ਵ ਚੈਂਪੀਅਨ ਰੀ ਸੋਂਗ ਗੁਮ ਨੇ ਕੁੱਲ 215 ਕਿਲੋਗ੍ਰਾਮ (94 ਅਤੇ 121 ਕਿਲੋਗ੍ਰਾਮ) ਭਾਰ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ ਅਤੇ ਏਸ਼ਿਆਈ ਖੇਡਾਂ ਵਿੱਚ ਖ਼ਿਤਾਬੀ ਹੈਟ੍ਰਿਕ ਪੂਰੀ ਕੀਤੀ। ਉਨ੍ਹਾਂ ਨੇ ਕੁੱਲ ਭਾਰ ਵਿੱਚ ਵਿਸ਼ਵ ਰਿਕਾਰਡ ਬਣਾਇਆ। ਜਦਕਿ ਇੰਡੋਨੇਸ਼ੀਆ ਦੀ ਲੁਲੁਕ ਡਾਇਨਾ ਤ੍ਰਿਵਿਜਯਾਨਾ ਨੇ 191 ਕਿਲੋਗ੍ਰਾਮ (88 ਅਤੇ 103 ਕਿਲੋਗ੍ਰਾਮ) ਭਾਰ ਦੇ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।

Advertisement

ਮੀਰਾਬਾਈ ਨੇ ਓਲੰਪਿਕ ਤੋਂ ਲੈ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ ਸਨ ਪਰ ਉਹ ਏਸ਼ਿਆਈ ਖੇਡਾਂ ਵਿੱਚ ਇਹ ਪ੍ਰਾਪਤੀ ਹਾਸਲ ਨਹੀਂ ਕਰ ਸਕੀ ਸੀ। ਮੀਰਾਬਾਈ ਨੇ 2014 ਵਿੱਚ ਆਪਣੀਆਂ ਪਹਿਲੀਆਂ ਏਸ਼ਿਆਈ ਖੇਡਾਂ ਵਿੱਚ ਨੌਵਾਂ ਸਥਾਨ ਹਾਸਲ ਕੀਤਾ ਸੀ। ਉਹ ਪਿੱਠ ਦੀ ਸੱਟ ਕਾਰਨ 2018 ਦੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ ਸੀ ਜਦਕਿ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਉਹ ਚੌਥੇ ਸਥਾਨ 'ਤੇ ਰਹੀ ਸੀ।

ਮੀਰਾਬਾਈ ਨੇ ਸਨੈਚ ਵਿੱਚ 83 ਕਿਲੋਗ੍ਰਾਮ ਨਾਲ ਸ਼ੁਰੂਆਤ ਕੀਤੀ ਅਤੇ ਫਿਰ ਆਪਣੇ ਅਗਲੇ ਦੋ ਯਤਨਾਂ ਵਿੱਚ 85 ਕਿਲੋਗ੍ਰਾਮ ਅਤੇ 87 ਕਿਲੋਗ੍ਰਾਮ ਭਾਰ ਚੁੱਕ ਕੇ ਮੁਕਾਬਲੇ ਦੇ ਪਹਿਲੇ ਪੜਾਅ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਕਲੀਨ ਐਂਡ ਜਰਕ ਵਿੱਚ 111 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਏਸ਼ਿਆਈ ਖੇਡਾਂ ਵਿੱਚ ਆਪਣਾ ਪਹਿਲਾ ਤਗਮਾ ਜਿੱਤਿਆ।  ਉਨ੍ਹਾਂ ਕਿਹਾ, ''ਜਦੋਂ ਤੋਂ ਮੈਂ ਵੇਟਲਿਫਟਿੰਗ ਵਿੱਚ ਕਦਮ ਰੱਖਿਆ ਸੀ, ਉਦੋਂ ਤੋਂ ਮੇਰਾ ਸੁਪਨਾ ਏਸ਼ਿਆਈ ਖੇਡਾਂ ਵਿੱਚ ਤਗਮਾ ਜਿੱਤਣਾ ਰਿਹਾ ਹੈ। ਏਸ਼ਿਆਈ ਖੇਡਾਂ ਤੋਂ ਪਹਿਲਾਂ ਜਾਂ ਉਸ ਦੌਰਾਨ ਕੁਝ ਨਾ ਕੁਝ ਹੁੰਦਾ ਰਿਹਾ, ਪਰ ਇਸ ਵਾਰ ਮੈਂ ਆਪਣਾ ਸੁਪਨਾ ਪੂਰਾ ਕਰ ਲਿਆ।''

Advertisement
×