ਏਸ਼ੀਆ ਚੈਂਪੀਅਨਸ਼ਿਪ: ਭਾਰਤੀ ਮੁੱਕੇਬਾਜ਼ਾਂ ਦੀ ਅਗਵਾਈ ਕਰਨਗੀਆਂ ਲਵਲੀਨਾ ਤੇ ਨਿਖ਼ਤ
ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ 28 ਮਾਰਚ ਤੋਂ 11 ਅਪਰੈਲ ਤੱਕ ਮੰਗੋਲੀਆ ’ਚ ਹੋਣ ਵਾਲੀ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ 20 ਮੈਂਬਰੀ ਟੀਮ ਦੀ ਅਗਵਾਈ ਕਰਨਗੀਆਂ। ਚੋਣ ਨੀਤੀ ਅਨੁਸਾਰ ਏਸ਼ਿਆਈ ਮੁੱਕੇਬਾਜ਼ੀ...
ਓਲੰਪਿਕ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਤੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖ਼ਤ ਜ਼ਰੀਨ 28 ਮਾਰਚ ਤੋਂ 11 ਅਪਰੈਲ ਤੱਕ ਮੰਗੋਲੀਆ ’ਚ ਹੋਣ ਵਾਲੀ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਦੀ 20 ਮੈਂਬਰੀ ਟੀਮ ਦੀ ਅਗਵਾਈ ਕਰਨਗੀਆਂ। ਚੋਣ ਨੀਤੀ ਅਨੁਸਾਰ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਪੁੱਜਣ ਵਾਲੇ ਖਿਡਾਰੀਆਂ ਨੂੰ ਰਾਸ਼ਟਰਮੰਡਲ ਖੇਡਾਂ ਤੇ ਏਸ਼ਿਆਈ ਖੇਡਾਂ ਲਈ ਚੁਣਿਆ ਜਾਵੇਗਾ।
ਸਪੇਨ ਵਿੱਚ ਹੋਈ ਬਾਕਸਮ ਐਲੀਟ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਲਵਲੀਨਾ (75 ਕਿਲੋਗ੍ਰਾਮ) ਮਹਿਲਾ ਟੀਮ ਦੀ ਅਗਵਾਈ ਕਰੇਗੀ। ਸਪੇਨ ਵਿੱਚ ਸੋਨ ਤਗ਼ਮਾ ਜਿੱਤਣ ਵਾਲੀਆਂ ਹੋਰ ਖਿਡਾਰਨਾਂ ਪ੍ਰੀਤੀ (54), ਅਰੁੰਧਤੀ ਚੌਧਰੀ (70) ਅਤੇ ਪ੍ਰਿਆ (60) ਨੂੰ ਵੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ (48) ਤੇ ਜੈਸਮੀਨ (57) ਵੀ ਟੀਮ ਵਿੱਚ ਸ਼ਾਮਲ ਹਨ। ਮਹਿਲਾ ਵਰਗ ਦੀਆਂ ਹੋਰ ਖਿਡਾਰਨਾਂ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ ਦੀ ਸੋਨ ਤਗ਼ਮਾ ਜੇਤੂ ਨਿਖ਼ਤ ਜ਼ਰੀਨ (51), ਅੰਕੁਸ਼ਿਤਾ ਬੋਰੋ (65), ਪੂਜਾ ਰਾਣੀ (80) ਅਤੇ ਅਲਫੀਆ ਤਰੰਨੁਮ ਅਕਰਮ ਖ਼ਾਨ ਪਠਾਨ (80 ਕਿਲੋਗ੍ਰਾਮ ਤੋਂ ਵੱਧ) ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਪੁਰਸ਼ਾਂ ਦੇ ਵਰਗ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲ ਅਤੇ ਬਾਕਸਮ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਸਚਿਨ (60) ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਦੇ ਨਾਲ ਆਕਾਸ਼ (75) ਵੀ ਸ਼ਾਮਲ ਹੈ, ਜਿਸ ਨੇ ਸਪੇਨ ’ਚ ਸੋਨ ਤਗ਼ਮਾ ਜਿੱਤਿਆ ਸੀ। ਸਪੇਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਦੀਪਕ (70 ) ਤੇ ਅੰਕੁਸ਼ (80) ਅਤੇ ਸਪੇਨ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਤੇ ਵਿਸ਼ਵ ਮੁੱਕੇਬਾਜ਼ੀ ਫਾਈਨਲ ਦੇ ਚਾਂਦੀ ਦੇ ਤਗ਼ਮਾ ਜੇਤੂ ਜਦੁਮਣੀ ਸਿੰਘ ਮੰਡੇਂਗਬਾਮ (55) ਵੀ ਟੀਮ ਦਾ ਹਿੱਸਾ ਹਨ।

