DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ੀਆ ਕੱਪ: ਭਾਰਤੀ ਤੀਰਅੰਦਾਜ਼ਾਂ ਨੇ 10 ਤਗ਼ਮੇ ਜਿੱਤੇ

ਮਿਕਸਡ ਟੀਮ ’ਚ ਸੋਨਾ ਤੇ ਮਹਿਲਾ ਟੀਮ ਵਰਗ ’ਚ ਚਾਂਦੀ ’ਤੇ ਨਿਸ਼ਾਨਾ; ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿੱਚ ਤਿੰਨੋਂ ਤਗ਼ਮੇ ਭਾਰਤ ਦੇ ਨਾਂ

  • fb
  • twitter
  • whatsapp
  • whatsapp
featured-img featured-img
ਫੋਟੋ ਰਾਈਟਰਜ਼
Advertisement

ਭਾਰਤੀ ਕੰਪਾਊਂਡ ਤੀਰਅੰਦਾਜ਼ਾਂ ਨੇ ਏਸ਼ੀਆ ਕੱਪ ਵਰਲਡ ਰੈਂਕਿੰਗ ਟੂਰਨਾਮੈਂਟ (ਸਟੇਜ 1) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਿਕਸਡ ਟੀਮ ਵਿੱਚ ਸੋਨਾ ਅਤੇ ਮਹਿਲਾ ਟੀਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਪੁਰਸ਼ਾਂ ਦੇ ਵਿਅਕਤੀਗਤ ਵਰਗ ਵਿੱਚ ਤਿੰਨੇ ਤਗ਼ਮੇ ਜਿੱਤ ਕੇ ਭਾਰਤ ਨੇ ਹੂੰਝਾ ਫੇਰ ਦਿੱਤਾ। ਭਾਰਤ ਨੇ ਰਿਕਰਵ ਵਰਗ ਵਿੱਚ ਵੀ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਕੁੱਲ ਮਿਲਾ ਕੇ ਭਾਰਤੀ ਖਿਡਾਰੀਆਂ ਦੀ ਝੋਲੀ ਦੋ ਸੋਨੇ, ਚਾਰ ਚਾਂਦੀ ਅਤੇ ਚਾਰ ਕਾਂਸੇ ਸਣੇ ਕੁੱਲ 10 ਤਗ਼ਮੇ ਪਏ, ਜੋ ਪਿਛਲੇ ਸਾਲ ਦੇ 8 ਤਗ਼ਮਿਆਂ ਨਾਲੋਂ ਵੱਧ ਹਨ।

ਪੁਰਸ਼ਾਂ ਦੇ ਕੰਪਾਊਂਡ ਵਿਅਕਤੀਗਤ ਵਰਗ ਦਾ ਫਾਈਨਲ ਬਹੁਤ ਰੋਮਾਂਚਕ ਰਿਹਾ। 22 ਵਰ੍ਹਿਆਂ ਦੇ ਉਦੈ ਕੰਬੋਜ ਨੇ ਹਮਵਤਨ ਪ੍ਰਥਮੇਸ਼ ਜਾਵਕਰ ਨੂੰ 145-144 ਨਾਲ ਹਰਾ ਕੇ ਆਪਣਾ ਪਹਿਲਾ ਕੌਮਾਂਤਰੀ ਸੋਨ ਤਗ਼ਮਾ ਜਿੱਤਿਆ। ਤਜਰਬੇਕਾਰ ਰਜਤ ਚੌਹਾਨ ਨੇ ਸਥਾਨਕ ਤੀਰਅੰਦਾਜ਼ ਪੀਰਾਵਤ ਰਤਨਪੋਂਗਕੀਆਤ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ, ਜਿਸ ਨਾਲ ਪੋਡੀਅਮ ’ਤੇ ਤਿੰਨੇ ਭਾਰਤੀ ਖਿਡਾਰੀ ਨਜ਼ਰ ਆਏ। ਸਵੇਰ ਦੇ ਸੈਸ਼ਨ ਵਿੱਚ ਚਿਕਿਤਾ ਤਨੀਪਰਥੀ ਅਤੇ ਰਜਤ ਚੌਹਾਨ ਦੀ ਮਿਕਸਡ ਟੀਮ ਜੋੜੀ ਨੇ ਮਲੇਸ਼ੀਆ ਨੂੰ 158-156 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾ ਕੰਪਾਊਂਡ ਟੀਮ (ਚਿਕਿਤਾ, ਰਾਜ ਕੌਰ ਤੇ ਤੇਜਲ ਸਾਲਵੇ) ਫਾਈਨਲ ਵਿੱਚ ਕਜ਼ਾਖ਼ਸਤਾਨ ਤੋਂ ਹਾਰ ਗਈ ਅਤੇ ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਤੇਜਲ ਸਾਲਵੇ ਨੇ ਵਿਅਕਤੀਗਤ ਵਰਗ ਵਿੱਚ ਰੂਸੀ ਖਿਡਾਰਨ ਮਾਰੀਆ ਦਿਮੀਦੀਉਕ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ।

Advertisement

Advertisement
Advertisement
×