ਕੋਲੰਬੋ, 8 ਸਤੰਬਰ
ਮੌਜੂਦਾ ਮੌਸਮ ਦੇ ਮੱਦੇਨਜ਼ਰ ਏਸ਼ੀਅਨ ਕ੍ਰਿਕਟ ਕੌਂਸਲ (ਏਸੀਸੀ) ਨੇ ਐਤਵਾਰ 10 ਸਤੰਬਰ ਨੂੰ ਇੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਏਸ਼ੀਆ ਕੱਪ ਸੁਪਰ 4 ਮੈਚ ਲਈ ਰਾਖਵਾਂ ਦਨਿ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸ੍ਰੀਲੰਕਾ ‘ਚ ਹੋਣ ਵਾਲੇ ਸੁਪਰ ਫੋਰ ਦੇ ਹੋਰ ਮੈਚਾਂ ਲਈ ਰਾਖਵਾਂ ਦਨਿ ਨਹੀਂ ਰੱਖਿਆ ਗਿਆ ਹੈ। ਇਸ ਦਾ ਮਤਲਬ ਹੈ ਕਿ ਜੇ ਮੀਂਹ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਮੈਚ ਵਿੱਚ ਵਿਘਨ ਪੈਂਦਾ ਹੈ ਤਾਂ ਅਗਲੇ ਦਨਿ 11 ਸਤੰਬਰ ਨੂੰ ਖੇਡ ਉੱਥੋਂ ਸ਼ੁਰੂ ਹੋ ਜਾਵੇਗੀ ਜਿੱਥੇ ਇਸ ਨੂੰ ਰੋਕਿਆ ਗਿਆ ਸੀ।