DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ashes Series ਇੰਗਲੈਂਡ 172 ਦੌੜਾਂ ’ਤੇ ਆਲ ਆਊਟ, ਮਿਸ਼ੇਲ ਸਟਾਰਕ ਨੇ 58 ਦੌੜਾਂ ਬਦਲੇੇ 7 ਵਿਕਟਾਂ ਲਈਆਂ

ਮਹਿਮਾਨ ਟੀਮ ਲਈ ਓਲੀ ਪੋਪ ਨੇ 46 ਤੇ ਹੈਰੀ ਬਰੂਕ ਨੇ 52 ਦੌੜਾਂ ਬਣਾਈਆਂ; ਜ਼ੈਕ ਕਰੌਲੀ ਤੇ ਜੋਅ ਰੂਟ ਖਾਤਾ ਖੋਲ੍ਹਣ ਵਿਚ ਵੀ ਨਾਕਾਮ

  • fb
  • twitter
  • whatsapp
  • whatsapp
featured-img featured-img
ਆਸਟ੍ਰੇਲੀਆ ਦਾ ਮਿਸ਼ੇਲ ਸਟਾਰਕ ਇੰਗਲੈਂਡ ਦੇ ਬੇਨ ਸਟੋਕਸ ਦੀ ਵਿਕਟ ਲੈਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਜਸ਼ਨ ਮਨਾਉਂਦਾ ਹੋਇਆ। ਰਾਇਟਰਜ਼
Advertisement

ਮਿਸ਼ੇਲ ਸਟਾਰਕ ਵੱਲੋਂ 58 ਦੌੜਾਂ ਬਦਲੇ ਲਈਆਂ ਸੱਤ ਵਿਕਟਾਂ ਦੀ ਬਦੌਲਤ ਆਸਟਰੇਲੀਆ ਨੇ ਅੱਜ ਇਥੇ ਐਸ਼ੇਜ਼ ਲੜੀ ਦੇ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 172 ਦੌੜਾਂ ’ਤੇ ਸਮੇਟ ਦਿੱਤੀ।

ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਸਟਾਰਕ ਨੇ ਆਪਣੇ ਪਹਿਲੇ ਪੰਜ ਓਵਰਾਂ ਦੇ ਸਪੈੱਲ ਵਿਚ ਤਿੰਨ ਵਿਕਟਾਂ ਲਈਆਂ, ਜਿਸ ਵਿਚ ਐਸ਼ੇਜ਼ ਦੀ 100ਵੀਂ ਟੈਸਟ ਵਿਕਟ ਵੀ ਸ਼ਾਮਲ ਸੀ।

Advertisement

ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਇੰਗਲੈਂਡ ਦੀ ਪਹਿਲੀ ਪਾਰੀ 175 ਦੌੜਾਂ ’ਤੇ ਸਿਮਟਣ ਮਗਰੋਂ ਗੇਂਦ ਦਿਖਾ ਕੇ ਦਰਸ਼ਕਾਂ ਦਾ ਪਿਆਰ ਕਬੂਲਦਾ ਹੋਇਆ। ਸਟਾਰਕ ਨੇ 58 ਦੌੜਾਂ ਬਦਲੇ ਸੱਤ ਵਿਕਟ ਲਏ। ਫੋਟੋ: ਰਾਇਟਰਜ਼

ਲੰਚ ਮੌਕੇ ਇੰਗਲੈਂਡ ਦਾ ਸਕੋਰ 105/4 ਸੀ। ਜ਼ੈਕ ਕਰੌਲੀ ਤੇ ਜੋਅ ਰੂਟ ਖਾਤਾ ਖੋਲ੍ਹਣ ਵਿਚ ਵੀ ਨਾਕਾਮ ਰਹੇ। ਓਲੀ ਪੋਪ (46) ਤੇ ਹੈਰੀ ਬਰੂਕ (52) ਨੇ 55 ਦੌੜਾਂ ਦੀ ਭਾਈਵਾਲੀ ਕੀਤੀ।

Advertisement

ਹੋਰਨਾਂ ਬੱਲੇਬਾਜ਼ਾਂ ਵਿਚ ਬੈਨ ਡਕੇਟ ਨੇ 21 ਤੇ ਜੇਮੀ ਸਮਿੱਥ ਨੇ 33 ਦੌੜਾਂ ਬਣਾਈਆਂ। ਸਟਾਰਕ ਨੇ 7, ਬਰੈਂਡਨ ਡੌਗੇਟ ਨੇ ਦੋ ਤੇ ਇਕ ਵਿਕਟ ਕੈਮਰੂਨ ਗਰੀਨ ਦੇ ਹਿੱਸੇ ਆਈ। ਆਸਟਰੇਲੀਆ ਨੇ ਘਰੇਲੂ ਸਰਜ਼ਮੀਨ ’ਤੇ ਖੇਡੇ ਆਖਰੀ 15 ਐਸ਼ੇਜ਼ ਟੈਸਟ ਮੈਚਾਂ ਵਿਚੋਂ 13 ਵਿਚ ਜਿੱਤ ਦਰਜ ਕੀਤੀ ਹੈ ਤੇ 2 ਡਰਾਅ ਰਹੇ ਹਨ।

Advertisement
×