ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Ashes Series: ਆਸਟਰੇਲੀਆ ਨੇ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ

ਆਸਟਰੇਲੀਆ ਨੇ ਬ੍ਰਿਸਬੇਨ ਵਿੱਚ ਦੂਜੇ ਐਸ਼ੇਜ਼ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ ਹੈ। ਪਰਥ ਵਿੱਚ ਲੜੀ ਦਾ ਪਹਿਲਾ ਮੈਚ ਅੱਠ ਵਿਕਟਾਂ ਨਾਲ ਜਿੱਤਣ...
Australia's players celebrate the wicket of England's Gus Atkinson during the second Ashes cricket test match between Australia and England in Brisbane, Sunday, Dec. 7, 2025.. AP/PTI(AP12_07_2025_000111B)
Advertisement

ਆਸਟਰੇਲੀਆ ਨੇ ਬ੍ਰਿਸਬੇਨ ਵਿੱਚ ਦੂਜੇ ਐਸ਼ੇਜ਼ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਹਾਸਲ ਕਰ ਲਈ ਹੈ। ਪਰਥ ਵਿੱਚ ਲੜੀ ਦਾ ਪਹਿਲਾ ਮੈਚ ਅੱਠ ਵਿਕਟਾਂ ਨਾਲ ਜਿੱਤਣ ਵਾਲੀ ਆਸਟਰੇਲੀਆ ਦੀ ਟੀਮ ਨੂੰ ਆਪਣਾ ਖ਼ਿਤਾਬ ਬਰਕਰਾਰ ਰੱਖਣ ਲਈ ਐਡੀਲੇਡ ਵਿੱਚ ਅਗਲਾ ਟੈਸਟ ਡਰਾਅ ਕਰਨ ਦੀ ਲੋੜ ਹੈ। ਇਸ ਮੈਚ ਵਿਚ ਇੰਗਲੈਂਡ ਨੇ ਪਹਿਲੀ ਪਾਰੀ ਵਿਚ 334 ਤੇ ਦੂਜੀ ਪਾਰੀ ਵਿਚ 241 ਦੌੜਾਂ ਬਣਾਈਆਂ ਜਦਕਿ ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 511 ਦੌੜਾਂ ਬਣਾਈਆਂ ਤੇ ਦੂਜੀ ਪਾਰੀ ਵਿਚ ਦੋ ਵਿਕਟਾਂ ਦੇ ਨੁਕਸਾਨ ਨਾਲ 69 ਦੌੜਾਂ ਬਣਾ ਕੇ ਮੈਚ ਜਿੱਤ ਲਿਆ।-ਰਾਇਟਰਜ਼

Advertisement
Advertisement
Tags :
#Ashes #AUSvENG #BrisbaneTest #CricketNews #AustraliaCricket #EnglandCricket #TestCricket
Show comments