DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਸ਼ੇਜ਼ ਲੜੀ: ਚੌਥੇ ਟੈਸਟ ਦੇ ਪਹਿਲੇ ਦਿਨ 20 ਵਿਕਟਾਂ ਡਿੱਗੀਆਂ

ਇੰਗਲੈਂਡ ਪਹਿਲੀ ਪਾਰੀ ’ਚ 110 ਦੌਡ਼ਾਂ ਅਤੇ ਆਸਟਰੇਲੀਆ 152 ਦੌਡ਼ਾਂ ’ਤੇ ਆਲ ਆਊਟ

  • fb
  • twitter
  • whatsapp
  • whatsapp
featured-img featured-img
ਇੰਗਲੈਂਡ ਦਾ ਗੇਂਦਬਾਜ਼ ਜੋਸ਼ ਟੰਗ ਸਾਥੀਆਂ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ। -ਫੋਟੋ: ਰਾਇਟਰਜ਼
Advertisement

ਇਥੇ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਐਸ਼ੇਜ਼ ਲੜੀ ਦੇ ਚੌਥੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਅੱਜ ਰਿਕਾਰਡ 20 ਵਿਕਟਾਂ ਡਿੱਗੀਆਂ। ਬਾਕਸਿੰਗ ਡੇਅ ਟੈਸਟ ਦੇ ਪਹਿਲੇ ਦਿਨ ਆਸਟਰੇਲੀਆ ਦੀ ਟੀਮ ਪਹਿਲੀ ਪਾਰੀ ’ਚ 152 ਦੌੜਾਂ ’ਤੇ ਆਊਟ ਹੋਣ ਦੇ ਬਾਵਜੂਦ ਮਹਿਮਾਨ ਟੀਮ ਤੋਂ 42 ਦੌੜਾਂ ਅੱਗੇ ਰਹੀ। ਇੰਗਲੈਂਡ ਦੀ ਟੀਮ ਪਹਿਲੀ ਪਾਰੀ ’ਚ 110 ਦੌੜਾਂ ਹੀ ਬਣਾ ਸਕੀ।

ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ‘ਬਾਕਸਿੰਗ ਡੇਅ’ ਟੈਸਟ ਮੈਚ ਲਈ ਰਿਕਾਰਡ 94,199 ਦਰਸ਼ਕ ਪਹੁੰਚੇ, ਜਦਕਿ ਪਿਛਲਾ ਰਿਕਾਰਡ 93,013 ਦਰਸ਼ਕਾਂ ਦਾ ਸੀ, ਜੋ ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ 2015 ਦੇ ਵਿਸ਼ਵ ਕੱਪ ਫਾਈਨਲ ਦੌਰਾਨ ਬਣਿਆ ਸੀ। ਇਸ ਦੌਰਾਨ ਪਹਿਲੇ ਦਿਨ ਦੀ ਖੇਡ ਖਤਮ ਹੋਣ ਸਮੇਂ ਆਸਟਰੇਲੀਆ ਨੇ ਦੂਜੀ ਪਾਰੀ ਵਿੱਚ ਬਿਨਾਂ ਕੋਈ ਵਿਕਟ ਗੁਆਏ ਚਾਰ ਦੌੜਾਂ ਬਣਾ ਕੇ ਇੰਗਲੈਂਡ ਖ਼ਿਲਾਫ਼ 46 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ।

Advertisement

ਇੰਗਲੈਂਡ ਦੇ ਗੇਂਦਬਾਜ਼ ਜੋਸ਼ ਟੰਗ ਨੇ ਪੰਜ ਵਿਕਟਾਂ ਹਾਸਲ ਕੀਤੀਆਂ ਤੇ ਮੇਜ਼ਬਾਨ ਟੀਮ ਨੂੰ ਪਹਿਲੀ ਪਾਰੀ ’ਚ 152 ਦੌੜਾਂ ’ਤੇ ਸਮੇਟ ਦਿੱਤਾ। ਹਾਲਾਂਕਿ ਜਵਾਬ ਵਿੱਚ ਇੰਗਲੈਂਡ ਦੀ ਟੀਮ 29.5 ਓਵਰਾਂ ਵਿੱਚ 110 ਦੌੜਾਂ ਹੀ ਬਣਾ ਸਕੀ। ਆਸਟਰੇਲੀਆ ਦੇ ਮਾਈਕਲ ਨੇਸੇਰ ਨੇ ਚਾਰ ਵਿਕਟਾਂ ਲਈਆਂ।

Advertisement

ਆਸਟਰੇਲੀਆ ਵੱਲੋਂ ਪਹਿਲੀ ਪਾਰੀ ’ਚ ਮਾਈਕਲ ਨੇਸੇਰ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ, ਜਦਕਿ ਉਸਮਾਨ ਖਵਾਜਾ ਨੇ 20 ਤੇ ਐਲੈਕਸ ਕੇਰੀ ਨੇ 29 ਦੌੜਾਂ ਦੀ ਪਾਰੀ ਖੇਡੀ। ਦੂਜੇ ਪਾਸੇ ਇੰਗਲੈਂਡ ਵੱਲੋਂ ਪਹਿਲੀ ਪਾਰੀ ’ਚ ਹੈਰੀ ਬਰੁੱਕ ਨੇ 41 ਦੌੜਾਂ, ਗੁਸ ਐਟਕਿੰਨਸਨ ਨੇ 28 ਤੇ ਕਪਤਾਨ ਬੇਨ ਸਟੋਕਸ ਨੇ 16 ਦੌੜਾਂ ਬਣਾਈਆਂ।

ਆਸਟਰੇਲੀਆ ਪਹਿਲੇ ਤਿੰਨ ਟੈਸਟ ਮੈਚ ਜਿੱਤ ਕੇ ਲੜੀ ਪਹਿਲਾਂ ਹੀ ਆਪਣੇ ਨਾਮ ਕਰ ਚੁੱਕਾ ਹੈ।

Advertisement
×