DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਸ਼ੇਜ਼: ਜੈਕਬ ਦੇ ਸੈਂਕੜੇ ਨਾਲ ਇੰਗਲੈਂਡ ਦੀ ਲੀਡ

ਇੰਗਲੈਂਡ ਨੂੰ 119 ਦੌੜਾਂ ਦੀ ਲੀਡ; ਆਸਟਰੇਲੀਆ ਨੇ 518 ਦੌੜਾਂ ਬਣਾਈਆਂ; ਇੰਗਲੈਂਡ ਨੇ ਪੰਜਵੇਂ ਦਿਨ ਤੱਕ ਖਿੱਚਿਆ ਮੈਚ

  • fb
  • twitter
  • whatsapp
  • whatsapp
featured-img featured-img
ਆਸਟਰੇਲੀਆ ਵਿਰੁੱਧ ਸ਼ਾਟ ਜੜਦਾ ਹੋਇਆ ਜੈਕਬ ਬੈਥਲ। -ਫੋਟੋ: ਪੀਟੀਆਈ
Advertisement
ਜੈਕਬ ਬੈਥਲ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਇਹ ਸੈਂਕੜਾ ਇੰਗਲੈਂਡ ਲਈ ਮਹੱਤਵਪੂਰਨ ਰਿਹਾ, ਇਸ ਨਾਲ ਪੰਜਵੇਂ ਤੇ ਆਖ਼ਰੀ ਐਸ਼ੇਜ਼ ਟੈਸਟ ਦਾ ਫੈਸਲਾ ਹੁਣ ਪੰਜਵੇਂ ਦਿਨ ਹੋਵੇਗਾ।

22 ਸਾਲਾ ਆਲਰਾਊਂਡਰ ਖਿਡਾਰੀ ਬੈਥਲ, ਜ਼ੈਕ ਕਰੌਲੀ ਦੇ ਆਊਟ ਹੋਣ ਮਗਰੋਂ ਕ੍ਰੀਜ਼ ’ਤੇ ਆਇਆ। ਉਸ ਨੇ ਬੇਨ ਡਕੇਟ ਨਾਲ ਦੂਜੀ ਵਿਕਟ ਲਈ 81 ਦੌੜਾਂ, ਜੋ ਰੂਟ ਨਾਲ 32, ਹੈਰੀ ਬਰੂਕ ਨਾਲ 102 ਤੇ ਜੈਮੀ ਸਮਿਥ ਨਾਲ 45 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੀ ਬਦੌਲਤ ਇੰਗਲੈਂਡ ਨੇ ਚੌਥੇ ਦਿਨ ਦੀ ਖੇਡ ਖ਼ਤਮ ਹੋਣ ਤੱਕ 8 ਵਿਕਟਾਂ ਦੇ ਨੁਕਸਾਨ ’ਤੇ 302 ਦੌੜਾਂ ਬਣਾ ਲਈਆਂ ਤੇ ਹੁਣ ਇੰਗਲੈਂਡ ਕੋਲ 119 ਦੌੜਾਂ ਦੀ ਲੀਡ ਹੈ।

Advertisement

ਬੈਥਲ 232 ਗੇਂਦਾਂ ਵਿੱਚ 142 ਦੌੜਾਂ ਬਣਾ ਕੇ ਨਾਬਾਦ ਰਿਹਾ। ਆਸਟਰੇਲੀਆ ਨੇ ਪਹਿਲੇ ਤਿੰਨ ਟੈਸਟ ਜਿੱਤ ਕੇ ਪਹਿਲਾਂ ਹੀ ਐਸ਼ੇਜ਼ ਆਪਣੇ ਕੋਲ ਬਰਕਰਾਰ ਰੱਖੀ ਹੋਈ ਹੈ, ਪਰ ਮੈਲਬੋਰਨ ਵਿੱਚ ਜਿੱਤ ਤੋਂ ਬਾਅਦ ਇੰਗਲੈਂਡ ਹੁਣ ਇਸ ’ਤੇ ਕਾਬਜ਼ ਹੋਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਮੈਚ ਵਿੱਚ ਆਸਟਰੇਲੀਆ ਦੇ ਖਿਡਾਰੀਆਂ ਨੇ ਵੀ ਜੌਹਰ ਦਿਖਾਏ। ਆਸਟਰੇਲਿਆਈ ਆਲਰਾਊਂਡਰ ਬਿਊ ਵੈਬਸਟਰ ਨੇ 3 ਵਿਕਟਾਂ ਲੈ ਕੇ ਮੈਚ ਨੂੰ ਹੋਰ ਰੋਮਾਂਚਕ ਬਣਾ ਦਿੱਤਾ। ਉਨ੍ਹਾਂ ਨੇ ਹੈਰੀ ਬਰੂਕ ਤੇ ਵਿਲ ਜੈਕਬ ਨੂੰ ਲਗਾਤਾਰ ਆਊਟ ਕੀਤਾ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਢਿੱਲੇ ਪੈਂਦੇ ਦਿਸੇ। ਉਨ੍ਹਾਂ ਨੇ ਬੱਲੇਬਾਜ਼ੀ ਵੀ ਖੁੱਲ੍ਹ ਕੇ ਨਹੀਂ ਕੀਤੀ ਤੇ ਹੁਣ ਪੰਜਵੇਂ ਦਿਨ ਉਨ੍ਹਾਂ ਵੱਲੋਂ ਗੇਂਦਬਾਜ਼ੀ ਕਰਨ ’ਤੇ ਵੀ ਸ਼ੱਕ ਜਤਾਇਆ ਜਾ ਰਿਹਾ ਹੈ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 518 ਦੌੜਾਂ ਤੋਂ ਖੇਡਣਾ ਸ਼ੁਰੂ ਕੀਤਾ ਤੇ 567 ਦੌੜਾਂ ’ਤੇ ਆਲ ਆਊਟ ਹੋ ਗਈ।

Advertisement

Advertisement
×