DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਸ਼ੇਜ਼: ਪਹਿਲੇ ਦਿਨ ਇੰਗਲੈਂਡ ਮਜ਼ਬੂਤ ਸਥਿਤੀ ’ਚ

ਤਿੰਨ ਵਿਕਟਾਂ ’ਤੇ 211 ਦੌਡ਼ਾਂ ਬਣਾਈਆਂ; ਖ਼ਰਾਬ ਰੌਸ਼ਨੀ ਕਾਰਨ ਖੇਡ ਸਮੇਂ ਤੋਂ ਪਹਿਲਾਂ ਰੋਕੀ; ਰੂਟ ਤੇ ਬਰੁੱਕ ਨੇ ਜੜੇ ਨੀਮ ਸੈਂਕਡ਼ੇ

  • fb
  • twitter
  • whatsapp
  • whatsapp
featured-img featured-img
ਮੈਚ ਦੌਰਾਨ ਸ਼ਾਟ ਜੜਦਾ ਹੋਇਆ ਇੰਗਲੈਂਡ ਦਾ ਹੈਰੀ ਬਰੁੱਕ। -ਫੋਟੋ: ਰਾਇਟਰਜ਼
Advertisement

ਇੰਗਲੈਂਡ ਦੀ ਕ੍ਰਿਕਟ ਟੀਮ ਜੋਅ ਰੂਟ ਅਤੇ ਹੈਰੀ ਬਰੁੱਕ ਵਿਚਾਲੇ 154 ਦੌੜਾਂ ਦੀ ਨਾਬਾਦ ਭਾਈਵਾਲੀ ਸਦਕਾ ਆਸਟਰੇਲੀਆ ਖ਼ਿਲਾਫ਼ ਪੰਜਵੇਂ ਅਤੇ ਆਖਰੀ ਐਸ਼ੇਜ਼ ਟੈਸਟ ਦੇ ਪਹਿਲੇ ਦਿਨ ਅੱਜ ਮਜ਼ਬੂਤ ਸਥਿਤੀ ’ਚ ਪਹੁੰਚ ਗਈ ਹੈ। ਖ਼ਰਾਬ ਰੌਸ਼ਨੀ ਕਾਰਨ ਖੇਡ ਰੋਕਣ ਤੱਕ ਇੰਗਲੈਂਡ ਨੇ ਤਿੰਨ ਵਿਕਟਾਂ ’ਤੇ 211 ਦੌੜਾਂ ਬਣਾ ਲਈਆਂ ਸਨ। ਇਸ ਤੋਂ ਪਹਿਲਾਂ ਮੈਚ ਦੌਰਾਨ ਬੌਂਡੀ ਅਤਿਵਾਦੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ 57 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਮਗਰੋਂ ਰੂਟ (ਨਾਬਾਦ 72) ਅਤੇ ਬਰੁੱਕ (ਨਾਬਾਦ 78) ਨੇ ਮੋਰਚਾ ਸੰਭਾਲਿਆ। ਦੋਵਾਂ ਨੇ ਮੌਜੂਦਾ ਲੜੀ ਵਿੱਚ ਮਹਿਮਾਨ ਟੀਮ ਲਈ ਸਭ ਤੋਂ ਵੱਡੀ ਭਾਈਵਾਲੀ ਕੀਤੀ। ਖ਼ਰਾਬ ਰੌਸ਼ਨੀ ਅਤੇ ਮੀਂਹ ਕਾਰਨ ਚਾਹ ਦੇ ਸਮੇਂ ਤੋਂ ਠੀਕ ਪਹਿਲਾਂ ਖੇਡ ਰੋਕ ਦਿੱਤੀ ਗਈ, ਜੋ ਦੁਬਾਰਾ ਸ਼ੁਰੂ ਨਹੀਂ ਹੋ ਸਕੀ।

Advertisement

ਸ਼ੁਰੂਆਤ ਵਿੱਚ ਮਿਸ਼ੇਲ ਸਟਾਰਕ ਨੇ ਬੈੱਨ ਡਕੇਟ (27) ਨੂੰ ਆਊਟ ਕਰਕੇ ਲੜੀ ਦੀ ਆਪਣੀ 27ਵੀਂ ਵਿਕਟ ਲਈ। ਇਸ ਤੋਂ ਬਾਅਦ ਮਾਈਕਲ ਨੇਸਰ ਨੇ ਜੈਕ ਕਰੌਲੀ (16) ਅਤੇ ਸਕਾਟ ਬੋਲੈਂਡ ਨੇ ਜੈਕਬ ਬੈਥਲ (10) ਨੂੰ ਚੱਲਦਾ ਕੀਤਾ। ਹਾਲਾਂਕਿ, ਬਾਅਦ ਵਿੱਚ ਆਸਟਰੇਲਿਆਈ ਗੇਂਦਬਾਜ਼ਾਂ ਨੂੰ ਪਿੱਚ ਤੋਂ ਬਹੁਤੀ ਮਦਦ ਨਹੀਂ ਮਿਲੀ। ਰੂਟ ਨੇ 65 ਗੇਂਦਾਂ ਵਿੱਚ ਆਪਣਾ 67ਵਾਂ ਅਤੇ ਬਰੁੱਕ ਨੇ 63 ਗੇਂਦਾਂ ਵਿੱਚ 15ਵਾਂ ਨੀਮ ਸੈਂਕੜਾ ਪੂਰਾ ਕੀਤਾ।

Advertisement

ਆਸਟਰੇਲੀਆ ਨੇ 1888 ਤੋਂ ਬਾਅਦ ਪਹਿਲੀ ਵਾਰ ਸਿਡਨੀ ਕ੍ਰਿਕਟ ਗਰਾਊਂਡ (ਐੱਸ ਸੀ ਜੀ) ਵਿੱਚ ਕੋਈ ਮਾਹਿਰ ਸਪਿੰਨਰ ਨਹੀਂ ਉਤਾਰਿਆ। ਟੀਮ ਵਿੱਚ ਜੇ ਰਿਚਰਡਸਨ ਦੀ ਥਾਂ ਹਰਫਨਮੌਲਾ ਬਿਊ ਵੈੱਬਸਟਰ ਨੂੰ ਮੌਕਾ ਦਿੱਤਾ ਗਿਆ, ਜਦਕਿ ਸਪਿੰਨਰ ਟੌਡ ਮਰਫੀ ਨੂੰ ਜਗ੍ਹਾ ਨਹੀਂ ਮਿਲੀ। ਇੰਗਲੈਂਡ ਨੇ ਜ਼ਖ਼ਮੀ ਜੀ ਐਟਕਿੰਸਨ ਦੀ ਥਾਂ ਮੈਥਿਊ ਪੌਟਸ ਨੂੰ ਸ਼ਾਮਲ ਕੀਤਾ।

Advertisement
×