ਅਰਜੁਨ ਅਵਾਰਡੀ ਨਿਸ਼ਾਨੇਬਾਜ਼ ਰਹੇ ਰਾਜਾ ਰਣਧੀਰ ਸਿੰਘ ਦਾ ਦੇਹਾਂਤ
ਪੰਜ ਵਾਰ ਦੇ ਓਲੰਪੀਅਨ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ, ਪ੍ਰਸਿੱਧ ਖੇਡ ਪ੍ਰਸ਼ਾਸਕ, ਸਾਬਕਾ ਅਰਜੁਨ ਅਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ। 79...
ਪੰਜ ਵਾਰ ਦੇ ਓਲੰਪੀਅਨ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ, ਪ੍ਰਸਿੱਧ ਖੇਡ ਪ੍ਰਸ਼ਾਸਕ, ਸਾਬਕਾ ਅਰਜੁਨ ਅਵਾਰਡੀ ਨਿਸ਼ਾਨੇਬਾਜ਼ ਰਾਜਾ ਰਣਧੀਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ ਹੈ। ਉਹ ਸਾਬਕਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ।
79 ਸਾਲਾ ਇਹ ਦਿੱਗਜ ਨਿਸ਼ਾਨੇਬਾਜ਼ ਇੱਕ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਸਨ। ਉਨ੍ਹਾਂ ਦੇ ਚਾਚਾ, ਮਹਾਰਾਜਾ ਯਾਦਵਿੰਦਰ ਸਿੰਘ ਭਾਰਤ ਦੇ ਟੈਸਟ ਕ੍ਰਿਕਟਰ ਸਨ ਅਤੇ ਉਨ੍ਹਾਂ ਦੇ ਪਿਤਾ, ਰਾਜਾ ਭਲਿੰਦਰ ਸਿੰਘ, 1947-92 ਤੱਕ ਇੰਡੀਅਨ ਓਲੰਪਿਕ ਕਮੇਟੀ (IOC) ਦੇ ਮੈਂਬਰ ਸਨ।
ਇੱਕ ਬੇਬਾਕ ਪ੍ਰਸ਼ਾਸਕ ਵਜੋਂ ਰਣਧੀਰ ਨੇ ਓਲੰਪਿਕ ਖੇਡਾਂ (ਟੋਕੀਓ 1964 (ਰਿਜ਼ਰਵ ਸ਼ੂਟਰ), ਮੈਕਸੀਕੋ 1968, ਮਿਊਨਿਖ 1972, ਮੌਂਟਰੀਅਲ 1976, ਮਾਸਕੋ 1980 ਅਤੇ ਲਾਸ ਏਂਜਲਸ 1984), ਏਸ਼ੀਆਈ ਖੇਡਾਂ (ਬੈਂਕਾਕ 1978, ਨਵੀਂ ਦਿੱਲੀ 1982, ਸਿਓਲ 1986 ਅਤੇ ਹੀਰੋਸ਼ੀਮਾ 1994) ਅਤੇ ਰਾਸ਼ਟਰਮੰਡਲ ਖੇਡਾਂ (ਐਡਮੰਟਨ 1978) ਵਿੱਚ ਸ਼ੂਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ; ਬੈਂਕਾਕ ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਵਿੱਚ ਗੋਲਡ ਮੈਡਲ ਅਤੇ ਏਸ਼ੀਆਈ ਖੇਡਾਂ (ਨਵੀਂ ਦਿੱਲੀ 1982) ਵਿੱਚ ਕਾਂਸੀ (ਵਿਅਕਤੀਗਤ) ਅਤੇ ਚਾਂਦੀ (ਟੀਮ) ਦਾ ਤਗਮਾ ਜਿੱਤਿਆ।
ਭਾਰਤੀ ਸ਼ੂਟਿੰਗ ਭਾਈਚਾਰੇ ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ, ‘‘ਇੱਕ ਉੱਘੇ ਓਲੰਪੀਅਨ, ਅਰਜੁਨ ਅਵਾਰਡੀ, ਅਤੇ ਭਾਰਤ, ਏਸ਼ੀਆ ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਵਿੱਚ ਸਭ ਤੋਂ ਵੱਧ ਸਤਿਕਾਰਤ ਖੇਡ ਪ੍ਰਸ਼ਾਸਕਾਂ ਵਿੱਚੋਂ ਇੱਕ, ਰਾਜਾ ਰਣਧੀਰ ਸਿੰਘ ਨੇ ਸ਼ੂਟਿੰਗ ਖੇਡਾਂ ਅਤੇ ਓਲੰਪਿਕ ਅੰਦੋਲਨ ਦੇ ਵਿਕਾਸ ਵਿੱਚ ਅਮੁੱਲ ਯੋਗਦਾਨ ਪਾਇਆ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਅਤੇ ਪੂਰਾ ਸ਼ੂਟਿੰਗ ਭਾਈਚਾਰਾ ਇਸ ਨਾ ਪੂਰਾ ਹੋਣ ਵਾਲੇ ਘਾਟੇ ’ਤੇ ਦੁੱਖ ਪਰਗਟ ਕਰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹੈ।"

