Animesh Kujur ਵਿਦੇਸ਼ ’ਚ ਸਭ ਤੋਂ ਤੇਜ਼ ਦੌੜਨ ਵਾਲਾ ਭਾਰਤੀ Sprinter ਬਣਿਆ
ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਹੇ ਭਾਰਤੀ ਦੌੜਾਕ ਅਨਿਮੇਸ਼ ਕੁਜੂਰ ਨੇ ਵਿਦੇਸ਼ੀ ਧਰਤੀ ’ਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ਐਥਲੈਟਿਕਸ ਕੌਂਟੀਨੈਂਟਲ ਟੂਰ ਚੈਲੇਂਜਰ ਦੇ ਫਾਈਨਲ ਮੁਕਾਬਲੇ ਵਿੱਚ ਉਸ ਨੇ 100 ਮੀਟਰ ਦੀ ਦੌੜ 10.14 ਸੈਕਿੰਡ ਵਿੱਚ ਪੂਰੀ ਕਰ ਕੇ...
Advertisement
ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਹੇ ਭਾਰਤੀ ਦੌੜਾਕ ਅਨਿਮੇਸ਼ ਕੁਜੂਰ ਨੇ ਵਿਦੇਸ਼ੀ ਧਰਤੀ ’ਤੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਵਿਸ਼ਵ ਐਥਲੈਟਿਕਸ ਕੌਂਟੀਨੈਂਟਲ ਟੂਰ ਚੈਲੇਂਜਰ ਦੇ ਫਾਈਨਲ ਮੁਕਾਬਲੇ ਵਿੱਚ ਉਸ ਨੇ 100 ਮੀਟਰ ਦੀ ਦੌੜ 10.14 ਸੈਕਿੰਡ ਵਿੱਚ ਪੂਰੀ ਕਰ ਕੇ ਦੂਜਾ ਸਥਾਨ ਹਾਸਲ ਕੀਤਾ। ਇਹ ਵਿਦੇਸ਼ੀ ਧਰਤੀ ਉੱਤੇ ਕਿਸੇ ਵੀ ਭਾਰਤੀ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਸਮਾਂ ਹੈ। ਉਸ ਨੇ ਇਸੇ ਦਿਨ ਹੀਟਸ ਵਿੱਚ ਕੱਢੇ 10.19 ਸੈਕਿੰਡ ਦੇ ਆਪਣੇ ਪੁਰਾਣੇ ਸਮੇਂ ਵਿੱਚ ਵੀ ਸੁਧਾਰ ਕੀਤਾ। ਮੁੱਖ ਤੌਰ ’ਤੇ 200 ਮੀਟਰ ਵਿੱਚ ਹਿੱਸਾ ਲੈਣ ਵਾਲਾ ਅਨਿਮੇਸ਼ ਇਸੇ ਮਹੀਨੇ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਲਵੇਗਾ।
Advertisement
Advertisement
×

