Sangrur ਦੇ Amarinderpal ਦੀ Senior Volleyball Team 'ਚ ਚੋਣ
ਜ਼ਿਲ੍ਹਾ ਸੰਗਰੂਰ ਦੇ ਪਿੰਡ ਲੇਹਲ ਖ਼ੁਰਦ ਦੇ ਖਿਡਾਰੀ ਅਮਰਿੰਦਰਪਾਲ ਸਿੰਘ ਪੁੱਤਰ ਜਗਦੇਵ ਸਿੰਘ ਦੀ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਲਈ ਚੋਣ ਹੋਈ ਹੈ। ਉਹ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ ਵਿੱਚ ਖੇਡ ਰਿਹਾ ਹੈ। ਇਸ ਤੋਂ...
Advertisement
ਜ਼ਿਲ੍ਹਾ ਸੰਗਰੂਰ ਦੇ ਪਿੰਡ ਲੇਹਲ ਖ਼ੁਰਦ ਦੇ ਖਿਡਾਰੀ ਅਮਰਿੰਦਰਪਾਲ ਸਿੰਘ ਪੁੱਤਰ ਜਗਦੇਵ ਸਿੰਘ ਦੀ ਭਾਰਤ ਦੀ ਸੀਨੀਅਰ ਵਾਲੀਬਾਲ ਟੀਮ ਲਈ ਚੋਣ ਹੋਈ ਹੈ। ਉਹ ਇਸ ਸਮੇਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਏਸ਼ੀਅਨ ਵਾਲੀਬਾਲ ਕਨਫੈਡਰੇਸ਼ਨ ਕੱਪ ਵਿੱਚ ਖੇਡ ਰਿਹਾ ਹੈ। ਇਸ ਤੋਂ ਪਹਿਲਾਂ ਉਹ ਜਨਵਰੀ ਵਿੱਚ ਸੀਨੀਅਰ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਟੀਮ ਦਾ ਹਿੱਸਾ ਸੀ। ਉਸ ਦੀ ਇਸ ਪ੍ਰਾਪਤੀ ਪਿੱਛੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਸਹਾਇਕ ਡਾਇਰੈਕਟਰ ਦਲ ਸਿੰਘ ਬਰਾੜ ਦੀ ਸਖ਼ਤ ਮਿਹਨਤ ਤੇ ਮਾਰਗਦਰਸ਼ਨ ਰਿਹਾ ਹੈ। ਇਸ ਪ੍ਰਾਪਤੀ ’ਤੇ ਸੁੱਖ ਸਾਹੋਕੇ, ਡਾ. ਅੰਮ੍ਰਿਤਪਾਲ, ਬੇਅੰਤ ਸਿੰਘ, ਚਮਕੌਰ ਸਿੰਘ, ਨੀਟਾ, ਗੁਰਦੀਪ ਮੌੜ, ਨਰਿੰਦਰ ਮੌੜ, ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।
Advertisement
Advertisement
×
