DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਲਕਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਆਸਟਰੇਲੀਅਨ ਓਪਨ ਜਿੱਤਿਆ

ਕਰੀਅਰ ਗਰੈਂਡ ਸਲੈਮ ਪੂਰਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ

  • fb
  • twitter
  • whatsapp
  • whatsapp
featured-img featured-img
ਆਸਟਰੇਲੀਅਨ ਓਪਨ ਵਿੱਚ ਪੁਰਸ਼ਾਂ ਦੇ ਸਿੰਗਲ ਵਰਗ ’ਚ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾ ਕੇ ਜਿੱਤੀ ਟਰਾਫੀ ਨਾਲ ਤਸਵੀਰ ਖਿਚਵਾਉਂਦਾ ਹੋਇਆ ਸਪੇਨ ਦਾ ਕਾਰਲੋਸ ਅਲਕਰਾਜ਼। -ਫੋਟੋ: ਰਾਇਟਰਜ਼
Advertisement

ਕਾਰਲੋਸ ਅਲਕਰਾਜ਼ ਆਸਟਰੇਲੀਅਨ ਓਪਨ ਖ਼ਿਤਾਬ ਜਿੱਤ ਕੇ ਕਰੀਅਰ ਗਰੈਂਡ ਸਲੈਮ ਪੂਜਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣ ਗਿਆ ਹੈ। ਜਦੋਂ ਕੋਈ ਖਿਡਾਰੀ ਚਾਰ ਗਰੈਂਡ ਸਲੈਮ (ਆਸਟਰੇਲੀਅਨ ਓਪਨ, ਵਿੰਬਲਡਨ, ਫਰੈਂਚ ਓਪਨ ਤੇ ਯੂ ਐੱਸ ਓਪਨ) ਜਿੱਤ ਲੈਂਦਾ ਹੈ ਤਾਂ ਉਸ ਨੂੰ ਕਰੀਅਰ ਗਰੈਂਡ ਸਲੈਮ ਪੂਰਾ ਕਰਨਾ ਕਹਿੰਦੇ ਹਨ। ਅਲਕਰਾਜ਼ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ, ਜੋ ਮੈਲਬਰਨ ਪਾਰਕ ਵਿੱਚ ਆਪਣੇ ਪਿਛਲੇ ਦਸ ਫਾਈਨਲ ਵਿੱਚ ਕਦੇ ਨਹੀਂ ਹਾਰਿਆ ਸੀ।

ਇਸ ਦੇ ਨਾਲ ਹੀ ਜੋਕੋਵਿਚ ਦਾ 25ਵਾਂ ਗਰੈਂਡ ਸਲੈਮ ਜਿੱਤਣ ਦਾ ਸੁਫਨਾ ਵੀ ਪੂਰਾ ਨਹੀਂ ਹੋ ਸਕਿਆ। ਸਿਖਰਲਾ ਦਰਜਾ ਪ੍ਰਾਪਤ ਅਲਕਰਾਜ਼ ਨੇ ਅੱਜ ਪਹਿਲਾ ਸੈੱਟ ਹਾਰਨ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਸਰਬਿਆਈ ਖਿਡਾਰੀ ’ਤੇ 2-6, 6-2, 6-3, 7-5 ਨਾਲ ਜਿੱਤ ਦਰਜ ਕੀਤੀ। ਸਪੇਨ ਦੇ 22 ਸਾਲਾ ਖਿਡਾਰੀ ਨੇ ਉਨ੍ਹਾਂ ਸ਼ਾਟਸ ਨੂੰ ਵੀ ਮੋੜਿਆ, ਜੋ ਆਮ ਤੌਰ ’ਤੇ ਜੋਕੋਵਿਚ ਲਈ ਜੇਤੂ ਸਾਬਤ ਹੁੰਦੇ ਸਨ। ਉਸ ਨੇ ਆਪਣੇ 38 ਸਾਲਾ ਵਿਰੋਧੀ ’ਤੇ ਜ਼ਬਰਦਸਤ ਦਬਾਅ ਬਣਾਈ ਰੱਖਿਆ। ਜਿੱਤ ਪੱਕੀ ਹੋਣ ਮਗਰੋਂ ਅਲਕਰਾਜ਼ ਨੇ ਆਪਣਾ ਰੈਕੇਟ ਹੇਠਾਂ ਸੁੱਟ ਦਿੱਤਾ ਅਤੇ ਜ਼ਮੀਨ ’ਤੇ ਲਿਟ ਕੇ ਸਿਰ ਹੱਥਾਂ ’ਤੇ ਰੱਖ ਲਿਆ। ਉਹ ਕੁਝ ਪਲ ਮਗਰੋਂ ਜੋਕੋਵਿਚ ਨਾਲ ਹੱਥ ਮਿਲਾਉਣ ਲਈ ਨੈੱਟ ਕੋਲ ਗਿਆ। ਜੋਕੋਵਿਚ ਨੇ ਮੁਸਕਰਾਉਂਦਿਆਂ ਅਲਕਰਾਜ਼ ਨੂੰ ਵਧਾਈ ਦਿੱਤੀ। ਅਲਕਰਾਜ਼ 22 ਸਾਲ ਅਤੇ 272 ਦਿਨ ਦੀ ਉਮਰ ਵਿੱਚ ਚਾਰ ਗਰੈਂਡ ਸਲੈਮ ਦਾ ਸਿੰਗਲਜ਼ ਖਿਤਾਬ ਜਿੱਤਣ ਵਾਲਾ ਸਭ ਤੋਂ ਛੋਟੀ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ। ਉਸ ਨੇ 1938 ਦੀ ਫਰੈਂਚ ਚੈਂਪੀਅਨਸ਼ਿਪ ਵਿੱਚ ਡਾਨ ਬੱਜ ਦਾ ਬਣਾਇਆ ਰਿਕਾਰਡ ਤੋੜਿਆ, ਜਦੋਂ ਉਹ 22 ਸਾਲ ਅਤੇ 363 ਦਿਨ ਦਾ ਸੀ।

Advertisement

Advertisement
Advertisement
×