DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ਿਆਈ ਖੇਡਾਂ ’ਚ ਤਗ਼ਮਾ ਜਿੱਤਣ ਦਾ ਟੀਚਾ: ਚਾਨੂ

ਅਜੇ ਤੱਕ ਏਸ਼ਿਆਈ ਖੇਡਾਂ ’ਚ ਕੋਈ ਤਗ਼ਮਾ ਨਹੀਂ ਜਿੱਤਿਆ

  • fb
  • twitter
  • whatsapp
  • whatsapp
Advertisement

ਟੋਕੀਓ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਕਿਹਾ ਹੈ ਕਿ ਏਸ਼ਿਆਈ ਖੇਡਾਂ ’ਚ ਤਗ਼ਮਾ ਜਿੱਤਣਾ ਇਸ ਸਾਲ ਉਸ ਦਾ ਸਭ ਤੋਂ ਵੱਡਾ ਟੀਚਾ ਹੈ। ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮੀਰਾਬਾਈ ਚਾਨੂ ਭਾਰਤੀ ਵੇਟਲਿਫਟਿੰਗ ਦਾ ਚਿਹਰਾ ਰਹੀ ਹੈ। ਉਸ ਦੇ ਸ਼ਾਨਦਾਰ ਕਰੀਅਰ ’ਚ ਏਸ਼ਿਆਈ ਖੇਡਾਂ ਦਾ ਤਗ਼ਮਾ ਹੀ ਇੱਕੋ-ਇੱਕ ਅਜਿਹੀ ਪ੍ਰਾਪਤੀ ਹੈ ਜੋ ਅਜੇ ਤੱਕ ਉਸ ਦੇ ਖਾਤੇ ’ਚ ਨਹੀਂ ਜੁੜੀ। ਉਸ ਕੋਲ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਗ਼ਮਾ, ਵਿਸ਼ਵ ਚੈਂਪੀਅਨਸ਼ਿਪ ਦੇ ਤਿੰਨ ਤਗ਼ਮੇ ਅਤੇ ਰਾਸ਼ਟਰ ਮੰਡਲ ਖੇਡਾਂ ਦੇ ਤਿੰਨ ਤਗ਼ਮੇ ਹਨ। ਚਾਨੂ ਨੇ ਇੱਥੇ ‘ਖੇਲੋ ਇੰਡੀਆ ਜਨਜਾਤੀ ਖੇਡਾਂ’ ਦੇ ਉਦਘਾਟਨੀ ਸਮਾਗਮ ਮਗਰੋਂ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਏਸ਼ਿਆਈ ਖੇਡਾਂ ਮੇਰੇ ਲਈ ਨਿੱਜੀ ਤੌਰ ’ਤੇ ਬਹੁਤ ਅਹਿਮ ਹਨ ਕਿਉਂਕਿ ਉੱਥੇ ਮੇਰਾ ਕੰਮ ਪੂਰਾ ਨਹੀਂ ਹੋਇਆ। ਏਸ਼ਿਆਈ ਖੇਡਾਂ ’ਚ ਮੁਕਾਬਲੇ ਦਾ ਪੱਧਰ ਬਹੁਤ ਉੱਚਾ ਹੁੰਦਾ ਹੈ ਜਿਸ ਨਾਲ ਇਹ ਹੋਰ ਚੁਣੌਤੀ ਭਰਿਆ ਤੇ ਰੁਮਾਂਚਕ ਬਣ ਜਾਂਦਾ ਹੈ।’’ ਉਹ ਇਸ ਸਾਲ ਜੁਲਾਈ-ਅਗਸਤ ’ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚ 48 ਕਿਲੋਗ੍ਰਾਮ ਭਾਰ ਵਰਗ ’ਚ ਹਿੱਸਾ ਲਵੇਗੀ ਜਦਕਿ ਏਸ਼ਿਆਈ ਖੇਡਾਂ ਲਈ ਮੁੜ 49 ਕਿਲੋਗ੍ਰਾਮ ਭਾਰ ਵਰਗ ’ਚ ਵਾਪਸੀ ਕਰੇਗੀ।

Advertisement
Advertisement
×