ਅਫ਼ਗਾਨ ਕ੍ਰਿਕਟਰ ਨੂੰ ਹੁਕਮ ਅਦੂਲੀ ਬਦਲੇ ਜੁਰਮਾਨਾ
ਅਫ਼ਗਾਨਿਸਤਾਨ ਦੇ ਸੀਨੀਅਰ ਹਰਫਨਮੌਲਾ ਕ੍ਰਿਕਟਰ ਮੁਹੰਮਦ ਨਬੀ ਨੂੰ ਦੱਖਣੀ ਖ਼ਿਲਾਫ਼ ਮੈਚ ’ਚ ਟੀਮ ਦੀ ਹੋਈ ਹਾਰ ਦੌਰਾਨ ਅੰਪਾਇਰ ਦੇ ਫੈਸਲੇ ਨੂੰ ਨਾ ਮੰਨਣ ਬਦਲੇ ਮੈਚ ਫੀਸ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ 14ਵੇਂ ਓਵਰ ਦੀ...
Advertisement
ਅਫ਼ਗਾਨਿਸਤਾਨ ਦੇ ਸੀਨੀਅਰ ਹਰਫਨਮੌਲਾ ਕ੍ਰਿਕਟਰ ਮੁਹੰਮਦ ਨਬੀ ਨੂੰ ਦੱਖਣੀ ਖ਼ਿਲਾਫ਼ ਮੈਚ ’ਚ ਟੀਮ ਦੀ ਹੋਈ ਹਾਰ ਦੌਰਾਨ ਅੰਪਾਇਰ ਦੇ ਫੈਸਲੇ ਨੂੰ ਨਾ ਮੰਨਣ ਬਦਲੇ ਮੈਚ ਫੀਸ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ 14ਵੇਂ ਓਵਰ ਦੀ ਹੈ ਜਦੋਂ ਗੇਂਦਬਾਜ਼ ਲੁੰਗੀ ਐਨਗਿਡੀ ਦੇ ਗੁੱਟ ’ਤੇ ਪਹਿਨੇ ਬੈਂਡ ਨੂੰ ਲੈ ਕੇ ਨਬੀ ਦੀ ਅੰਪਾਇਰ ਨਾਲ ਬਹਿਸ ਹੋ ਗਈ। ਆਈ ਸੀ ਸੀ ਨੇ ਇੱਕ ਬਿਆਨ ’ਚ ਕਿਹਾ, ‘‘ਨਬੀ ਨੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਲਈ ਆਈ ਸੀ ਸੀ ਜ਼ਾਬਤੇ ਦੀ ਧਾਰਾ 2.4 ਦੀ ਉਲੰਘਣਾ ਕੀਤੀ ਹੈ ਜੋ ਕੌਮਾਂਤਰੀ ਮੈਚ ਦੌਰਾਨ ਅੰਪਾਇਰ ਦੇ ਨਿਰਦੇਸ਼ ਦੀ ਪਾਲਣਾ ਨਾ ਕਰਨ ਦੇ ਸਬੰਧ ’ਚ ਹੈ।’’ ਨਬੀ ’ਤੇ ਇੱਕ ਡੀਮੈਰਿਟ ਅੰਕ ਵੀ ਲਾਇਆ ਗਿਆ ਹੈ ਅਤੇ ਦੋ ਸਾਲਾਂ ਵਿੱਚ ਇਹ ਉਸ ਦੀ ਪਹਿਲੀ ਅਜਿਹੀ ਗ਼ਲਤੀ ਸੀ। ਮੁਹੰਮਦ ਨਬੀ ਨੇ ਦੋਸ਼ ਅਤੇ ਸਜ਼ਾ ਕਬੂਲ ਕਰ ਲਈ ਹੈ ਜਿਸ ਕਾਰਨ ਰਸਮੀ ਸੁਣਵਾਈ ਦੀ ਲੋੜ ਨਹੀਂ ਪਈ।
Advertisement
Advertisement
×

