DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

AFC Asian Cup: ਮੱਧ ਪੂਰਬ ਦੇ ਤਣਾਅ ਕਾਰਨ Asian Cup Football Tournament ਮੁਲਤਵੀ

ਹੁਣ 7 ਜਨਵਰੀ ਦੀ ਬਜਾਏ 23 ਦਸੰਬਰ ਨੂੰ ਸ਼ੁਰੂ ਹੋਵੇਗਾ ਟੂਰਨਾਮੈਂਟ; ਸਾਊਦੀ ਅਰਬ ’ਤੇ ਹਾਲੀਆ ਹਮਲਿਆਂ ਕਾਰਨ ਤਰੀਕਾਂ ਬਦਲੀਆਂ

  • fb
  • twitter
  • whatsapp
  • whatsapp
Advertisement
ਸਾਊਦੀ ਅਰਬ ’ਤੇ ਹਾਲੀਆ ਹਮਲਿਆਂ ਅਤੇ ਮੱਧ ਪੂਰਬ ਦੇ ਟਕਰਾਅ ਕਾਰਨ 2027 ਵਾਲਾ ਏਸ਼ਿਆਈ ਕੱਪ ਫੁਟਬਾਲ ਟੂਰਨਾਮੈਂਟ ਤਕਰੀਬਨ ਸਾਲ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਏਸ਼ਿਆਈ ਫੁਟਬਾਲ ਕਨਫੈਡਰੇਸ਼ਨ (ਏ ਐੱਫ ਸੀ) ਨੇ ਅੱਜ ਦੱਸਿਆ ਕਿ ਸਾਊਦੀ ਪ੍ਰਬੰਧਕਾਂ ਨਾਲ ਸਲਾਹ-ਮਸ਼ਵਰੇ ਮਗਰੋਂ ਟੂਰਨਾਮੈਂਟ 7 ਜਨਵਰੀ ਦੀ ਬਜਾਏ 23 ਦਸੰਬਰ 2027 ਤੋਂ 21 ਜਨਵਰੀ 2028 ਤੱਕ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਬੰਧਕੀ ਮੁਸ਼ਕਲਾਂ ਅਤੇ ਯਾਤਰਾ ਵਿੱਚ ਵਿਘਨ ਕਾਰਨ ਤੈਅ ਕੀਤੀਆਂ ਨਵੀਆਂ ਤਰੀਕਾਂ ਮਨਜ਼ੂਰੀ ਲਈ ਫੀਫਾ ਨੂੰ ਭੇਜੀਆਂ ਜਾਣਗੀਆਂ।

ਰਿਆਧ, ਜੱਦਾਹ ਅਤੇ ਖੋਬਰ ਦੇ ਅੱਠ ਮੈਦਾਨਾਂ ’ਤੇ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ 24 ਟੀਮਾਂ ਖੇਡਣਗੀਆਂ, ਜਿਨ੍ਹਾਂ ਵਿੱਚ ਇਰਾਨ ਨੂੰ ਸੀਰੀਆ, ਚੀਨ ਤੇ ਕਿਰਗਿਜ਼ਸਤਾਨ ਨਾਲ ਰੱਖਿਆ ਗਿਆ ਹੈ; ਸਾਊਦੀ ਅਰਬ, ਆਸਟਰੇਲੀਆ, ਦੱਖਣੀ ਕੋਰੀਆ ਅਤੇ ਜਪਾਨ ਹੋਰ ਗਰੁੱਪਾਂ ਵਿੱਚ ਸਿਖਰਲੀਆਂ ਟੀਮਾਂ ਹਨ। ਇਸ ਤੋਂ ਪਹਿਲਾਂ ਏ ਐੱਫ ਸੀ ਦੇ ਪ੍ਰਧਾਨ ਸ਼ੇਖ਼ ਸਲਮਾਨ ਬਿਨ ਇਬਰਾਹਿਮ ਅਲ ਖ਼ਲੀਫ਼ਾ ਨੇ ਵੀ ਟੂਰਨਾਮੈਂਟ ਟਲਣ ਦੇ ਸੰਕੇਤ ਦਿੱਤੇ ਸਨ।

Advertisement

ਇਰਾਨ ਜੰਗ ਕਾਰਨ ਸਾਊਦੀ ਫਾਰਮੂਲਾ ਵਨ ਗ੍ਰਾਂ ਪ੍ਰੀ ਰੱਦ ਕਰ ਦਿੱਤਾ ਗਿਆ ਹੈ ਅਤੇ ਬਹਿਰੀਨ ਰੇਸ ਮਲੇਸ਼ੀਆ ਤਬਦੀਲ ਕੀਤੀ ਗਈ ਹੈ। ਮਹਿਲਾ ਟੈਨਿਸ ਦੇ ਡਬਲਿਊ ਟੀ ਏ ਫਾਈਨਲਜ਼ ਵੀ ਸਾਊਦੀ ਅਰਬ ਤੋਂ ਕੈਲੀਫੋਰਨੀਆ ਦੇ ਇੰਡੀਅਨ ਵੈੱਲਜ਼ ਵਿੱਚ ਤਬਦੀਲ ਕੀਤਾ ਗਿਆ। ਇਸੇ ਤਰ੍ਹਾਂ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਅਲ-ਨਾਸਰ ਦੇ ਏ ਐੱਫ ਸੀ ਚੈਂਪੀਅਨਜ਼ ਲੀਗ ਐਲੀਟ ਦੇ ਮੈਚ ਵੀ ਪ੍ਰਭਾਵਿਤ ਹੋਏ ਹਨ।

Advertisement

ਟੂਰਨਾਮੈਂਟ ਟਲਣ ਨਾਲ ਏਸ਼ਿਆਈ ਦੇਸ਼ਾਂ ਲਈ ਕੋਚਾਂ ਦੇ ਕਰਾਰ ਦਾ ਸੰਕਟ ਖੜ੍ਹਾ ਹੋ ਗਿਆ ਹੈ ਕਿਉਂਕਿ ਆਸਟਰੇਲੀਆ, ਦੱਖਣੀ ਕੋਰੀਆ, ਜਪਾਨ ਅਤੇ ਇਰਾਕ ਦੇ ਕੋਚਾਂ ਦੇ ਕਰਾਰ ਏਸ਼ਿਆਈ ਕੱਪ ਤੱਕ ਹੀ ਤੈਅ ਕੀਤੇ ਗਏ ਸਨ।

Advertisement
×