DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹਾਕੀ ਇੰਡੀਆ ਲੀਗ ਜਾਰੀ ਰੱਖਣ ਦੀ ਵਕਾਲਤ

ਲੀਗ ਬੰਦ ਹੋਣ ਨਾਲ ੳੁਭਰਦੀਆਂ ਖਿਡਾਰਨਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ

  • fb
  • twitter
  • whatsapp
  • whatsapp
Advertisement
ਭਾਰਤੀ ਮਹਿਲਾ ਹਾਕੀ ਖਿਡਾਰਨਾਂ ਨੇ ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਨੂੰ ਬਚਾਉਣ ਲਈ ਭਾਵਨਾਤਮਕ ਅਪੀਲ ਕਰਦਿਆਂ ਕਿਹਾ ਕਿ ਇਸ ਟੂਰਨਾਮੈਂਟ ਨੇ ਨੌਜਵਾਨ ਖਿਡਾਰੀਆਂ ਤੇ ਖਿਡਾਰਨਾਂ ਦਾ ਆਤਮਵਿਸ਼ਵਾਸ ਵਧਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ 1974 ਤੋਂ ਬਾਅਦ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੇ ਕਰੀਬ ਹੈ। ਇਸ ਟੀਮ ’ਚ 11 ਖਿਡਾਰਨਾਂ ਪਹਿਲੀ ਵਾਰ ਖੇਡ ਰਹੀਆਂ ਹਨ। ਭਾਰਤ ਨੇ ਓਲੰਪਿਕ ਚੈਂਪੀਅਨ ਨੈਦਰਲੈਂਡਜ਼ ਖ਼ਿਲਾਫ਼ ਸਿਰਫ਼ ਇੱਕ ਮੈਚ ਹਾਰਿਆ ਹੈ। ਟੀਮ ਹੁਣ ਉਹ ਪੰਜਵੇਂ ਤੇ ਛੇਵੇਂ ਸਥਾਨ ਲਈ ਖੇਡੇਗੀ ਜੋ 52 ਸਾਲਾਂ ’ਚ ਆਲਮੀ ਕੱਪ ’ਚ ਉਸ ਸਰਵੋਤਮ ਪ੍ਰਦਰਸ਼ਨ ਹੋਵੇਗਾ।

ਖਿਡਾਰਨਾਂ ਦਾ ਮੰਨਣਾ ਹੈ ਕਿ ਮਹਿਲਾ ਹਾਕੀ ਲੀਗ ਉਨ੍ਹਾਂ ਲਈ ਅੱਗੇ ਵਧਣ ਦਾ ਮੁੱਖ ਕਾਰਨ ਰਿਹਾ ਹੈ ਅਤੇ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਦੇ ਬੰਦ ਹੋਣ ਨਾਲ ਭਾਰਤ ਦੀ ਅਗਲੀ ਪੀੜ੍ਹੀ ਨੂੰ ਨੁਕਸਾਨ ਹੋ ਸਕਦਾ ਹੈ। ਉੜੀਸਾ ਵਾਰੀਅਰਜ਼ ਨੂੰ 2024-25 ਵਿੱਚ ਪਹਿਲਾ ਐੱਚ ਆਈ ਐੱਲ ਖ਼ਿਤਾਬ ਦਿਵਾਉਣ ਵਾਲੀ ਤਜਰਬੇਕਾਰ ਮਿਡਫੀਲਡਰ ਨੇਹਾ ਕਿਹਾ, ‘‘ਪਿਛਲੇ ਦੋ ਸਾਲਾਂ ’ਚ ਮਹਿਲਾ ਐੱਚ ਆਈ ਐੱਲ ਤੋਂ ਸਾਨੂੰ ਫ਼ਾਇਦਾ ਮਿਲਿਆ ਹੈ। ਜੂਨੀਅਰ ਅਤੇ ਸੀਨੀਅਰ ਕੌਮੀ ਟੂਰਨਾਮੈਂਟਾਂ ਵਿੱਚ ਇਸ ਪੱਧਰ ਦਾ ਮੁਕਾਬਲਾ ਨਹੀਂ ਹੁੰਦਾ। ਮਹਿਲਾ ਐੱਚ ਆਈ ਐੱਲ ਨੇ ਸਾਨੂੰ ਬਲਜੀਤ, ਸਾਕਸ਼ੀ ਅਤੇ ਰਿਤੁਜਾ਼ ਵਰਗੀਆਂ ਖਿਡਾਰਨਾਂ ਦਿੱਤੀਆਂ ਹਨ, ਜੋ ਇਸ ਵਿਸ਼ਵ ਕੱਪ ਟੀਮ ਦਾ ਹਿੱਸਾ ਹਨ। ਉਭਰਦੀਆਂ ਖਿਡਾਰਨਾਂ ਲਈ ਸਾਨੂੰ ਇਸ ਲੀਗ ਦੀ ਸਖ਼ਤ ਲੋੜ ਹੈ। ਇਹ ਬੰਦ ਨਹੀਂ ਕੀਤੀ ਜਾਣੀ ਚਾਹੀਦੀ।’’

Advertisement

ਇਹ ਅਪੀਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਮਹਿਲਾ ਐੱਚ ਆਈ ਐੱਲ ਨੂੰ ਗੰਭੀਰ ਵਿੱਤੀ ਚੁਣੌਤੀਆਂ ਦਰਪੇਸ਼ ਹਨ। ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਨੇ ਕਿਹਾ ਕਿ ਭਾਰਤੀ ਟੀਮ ’ਚ ਕਈ ਅਜਿਹੀਆਂ ਖਿਡਾਰਨਾਂ ਹਨ, ਜਿਨ੍ਹਾਂ ਨੇ ਐੱਚ ਆਈ ਐੱਲ ’ਚ ਸ਼ਾਨਦਾਰ ਕਾਰਗੁਜ਼ਾਰੀ ਦੇ ਦਮ ’ਤੇ ਟੀਮ ’ਚ ਜਗ੍ਹਾ ਬਣਾਈ ਹੈ। ਸਲੀਮਾ ਮੁਤਾਬਕ, ‘‘ਐੱਚ ਆਈ ਐੱਲ ਬਹੁਤ ਜ਼ਰੂੁਰੀ ਹੈ, ਤਾਂ ਕਿ ਸਾਡੇ ਹੁਨਰ ਦਾ ਘੇਰਾ ਵਧੇ ਅਤੇ ਲੜਕੀਆਂ ਨੂੰ ਕੌਮਾਂਤਰੀ ਹਾਕੀ ਦੇ ਦਬਾਅ ਨੂੰ ਝੱਲਣ ਦਾ ਵਧੀਆ ਤਜਰਬਾ ਮਿਲ ਸਕੇ।’’ ਐੱਚ ਆਈ ਐੱਲ ਦੀ ਵਕਾਲਤ ਕਰਦਿਆਂ ਸਾਕਸ਼ੀ ਰਾਣਾ ਨੇ ਕਿਹਾ, ‘‘ਇਸ ਲੀਗ ਐੱਚ ਆਈ ਐੱਲ ਨੇ ਮੈਨੂੰ ਸਵੈ-ਭਰੋਸਾ ਦਿੱਤਾ ਜੋ ਇਸ ਆਲਮੀ ਕੱਪ ’ਚ ਲਾਹੇਵੰਦ ਸਾਬਤ ਹੋਇਆ।’’ ਇਸ ਦੌਰਾਨ ਨਵਨੀਤ ਕੌਰ ਨੇ ਟੀਮਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲੀਗ ਦੀ ਮਦਦ ਕਰਨ ਦੀ ਅਪੀਲ ਕੀਤੀ।

Advertisement

Advertisement
×