Alka Yagnik ਤੇ Rohit Sharma ਸਣੇ 65 ਹਸਤੀਆਂ ਨੂੰ ਮਿਲਣਗੇ ਪਦਮ ਪੁਰਸਕਾਰ
ਟੈਨਿਸ ਖਿਡਾਰੀ ਵਿਜੈ ਅੰਮ੍ਰਿਤਰਾਜ, ਪਿੱਠਵਰਤੀ ਗਾਇਕਾ ਅਲਕਾ ਯਾਗਨਿਕ, ਕ੍ਰਿਕਟਰ ਰੋਹਿਤ ਸ਼ਰਮਾ ਅਤੇ ਅਦਾਕਾਰ ਮਮੂਟੀ ਉਨ੍ਹਾਂ 65 ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 23 ਜੂਨ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਇਨ੍ਹਾਂ ਪੁਰਸਕਾਰਾਂ ’ਚ ਦੋ ਪਦਮ ਵਿਭੂਸ਼ਣ,...
ਟੈਨਿਸ ਖਿਡਾਰੀ ਵਿਜੈ ਅੰਮ੍ਰਿਤਰਾਜ, ਪਿੱਠਵਰਤੀ ਗਾਇਕਾ ਅਲਕਾ ਯਾਗਨਿਕ, ਕ੍ਰਿਕਟਰ ਰੋਹਿਤ ਸ਼ਰਮਾ ਅਤੇ ਅਦਾਕਾਰ ਮਮੂਟੀ ਉਨ੍ਹਾਂ 65 ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ 23 ਜੂਨ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਇਨ੍ਹਾਂ ਪੁਰਸਕਾਰਾਂ ’ਚ ਦੋ ਪਦਮ ਵਿਭੂਸ਼ਣ, ਸੱਤ ਪਦਮ ਭੂਸ਼ਣ ਅਤੇ 56 ਪਦਮਸ੍ਰੀ ਸ਼ਾਮਲ ਹਨ।
ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ ਟੀ ਥੌਮਸ ਅਤੇ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ ਮਲਿਆਲਮ ਦੇ ਉੱਘੇ ਪੱਤਰਕਾਰ ਪੀ ਨਾਰਾਇਣਨ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਆ ਜਾਵੇਗਾ। ਪਿੱਠਵਰਤੀ ਗਾਇਕਾ ਅਲਕਾ ਯਾਗਨਿਕ, ਅਦਾਕਾਰ ਮਾਮੂਤੀ, ਅਮਰੀਕੀ ਕੈਂਸਰ ਮਾਹਿਰ ਦੱਤਾਤਰੇਯੁਡੂ ਨੋਰੀ ਅਤੇ ਟੈਨਿਸ ਖਿਡਾਰੀ ਵਿਜੈ ਅੰਮ੍ਰਿਤਰਾਜ ਨੂੰ ਪਦਮ ਭੂਸ਼ਣ ਮਿਲੇਗਾ। ਝਾਰਖੰਡ ਮੁਕਤੀ ਮੋਰਚਾ ਦੇ ਮਰਹੂਮ ਬਾਨੀ ਸ਼ਿਬੂ ਸੋਰੇਨ ਦੇ ਨਜ਼ਦੀਕੀ ਰਿਸ਼ਤੇਦਾਰ ਉਨ੍ਹਾਂ ਵੱਲੋਂ ਪਦਮ ਭੂਸ਼ਣ ਪ੍ਰਾਪਤ ਕਰਨਗੇ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਅਤੇ ਹਾਕੀ ਖਿਡਾਰਨ ਸਵਿਤਾ ਪੂਨੀਆ ਨੂੰ ਇਸ ਸਮਾਰੋਹ ਦੌਰਾਨ ਪਦਮਸ੍ਰੀ ਨਾਲ ਸਨਮਾਨਿਆ ਜਾਵੇਗਾ।
