DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games ਲਈ ਚੁਣੇ 78 Athletes ’ਚ 6 Punjab ਦੇ

ਭਾਰਤੀ ਅੈਥਲੈਟਿਕਸ ਫੈਡਰੇਸ਼ਨ ਦੇ ਚੇਅਰਮੈਨ ਨੇ ਸੂਚੀ ਜਾਰੀ ਕੀਤੀ

  • fb
  • twitter
  • whatsapp
  • whatsapp
featured-img featured-img
ਭਾਰਤੀ ਐਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਬਹਾਦਰ ਸਿੰਘ ਸੱਗੂ ਤੇ ਹੋਰ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ। -ਫੋਟੋ: ਇੰਦਰਜੀਤ ਵਰਮਾ
Advertisement
ਭਾਰਤੀ ਐਥਲੈਟਿਕਸ ਫੈਡਰੇਸ਼ਨ ਦੇ ਚੇਅਰਮੈਨ ਅਤੇ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜੇਤੂ ਸਾਬਕਾ ਸ਼ਾਟਪੁੱਟ ਖਿਡਾਰੀ ਬਹਾਦਰ ਸਿੰਘ ਸੱਗੂ ਨੇ ਅੱਜ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਆਗਾਮੀ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ ਹਿੱਸਾ ਲੈਣ ਵਾਲੇ 78 ਖਿਡਾਰੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਛੇ ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਵਿੱਚ ਗੁਰਵਿੰਦਰਵੀਰ ਸਿੰਘ, ਕਰਨਵੀਰ ਸਿੰਘ, ਤਜਿੰਦਰ ਪਾਲ ਸਿੰਘ ਤੂਰ, ਨਿਹਾਰਿਕਾ ਚੌਧਰੀ, ਮੰਜੂ ਰਾਣੀ ਅਤੇ ਰਸ਼ਦੀਪ ਕੌਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਏਸ਼ਿਆਈ ਖੇਡਾਂ 19 ਸਤੰਬਰ ਤੋਂ 4 ਅਕਤੂਬਰ ਤੱਕ ਜਪਾਨ ਵਿੱਚ ਹੋਣੀਆਂ ਹਨ।

ਸ੍ਰੀ ਸੱਗੂ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਅੰਤਿਮ ਚੋਣ ਭਾਰਤੀ ਐਥਲੈਟਿਕ ਫੈਡਰੇਸ਼ਨ ਵੱਲੋਂ ਤੈਅ ਪੈਮਾਨੇ ਅਨੁਸਾਰ ਕੌਮੀ ਟਰਾਇਲ ਦੇ ਅਧਾਰ ’ਤੇ ਕੀਤੀ ਗਈ ਹੈ। ਏਸ਼ਿਆਈ ਖੇਡਾਂ ਲਈ ਜਾਣ ਤੋਂ ਪਹਿਲਾਂ ਇਹ ਖਿਡਾਰੀ ਸਿਖਲਾਈ ਕੈਂਪ ਵਿੱਚ ਹਿੱਸਾ ਲੈਣਗੇ। ਉਨ੍ਹਾਂ ਇਸ ਵਾਰ ਤਗ਼ਮਾ ਸੂਚੀ ਵਿੱਚ ਸੁਧਾਰ ਹੋਣ ਦੀ ਆਸ ਪ੍ਰਗਟਾਈ ਹੈ। ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਸਤਵੀਰ ਸਿੰਘ ਅਟਵਾਲ ਨੇ ਏਸ਼ਿਆਈ ਖੇਡਾਂ ਲਈ ਭਾਰਤੀ ਟੀਮ ਵਿੱਚ ਚੁਣੇ ਗਏ ਪੰਜਾਬ ਦੇ ਛੇ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਸਿੰਘ, ਭਾਰਤੀ ਐਥਲੈਟਿਕਸ ਫੈਡਰੇਸ਼ਨ ਦੀ ਪਲਾਨਿੰਗ ਕਮੇਟੀ ਦੇ ਚੇਅਰਮੈਨ ਲਲਿਤ ਕੁਮਾਰ ਭਨੋਟ ਅਤੇ ਮੀਤ ਪ੍ਰਧਾਨ ਏ ਕੇ ਸ਼ਰਮਾ ਵੀ ਹਾਜ਼ਰ ਸਨ।

Advertisement

Advertisement

Advertisement
×